ਬਠਿੰਡਾ ਰੋਡ 'ਤੇ ਐੱਸ.ਐੱਸ.ਪੀ ਦਫਤਰ ਨਜ਼ਦੀਕ 2 ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ
ਸ੍ਰੀ ਮੁਕਤਸਰ ਸਾਹਿਬ:- ਬਠਿੰਡਾ ਰੋਡ 'ਤੇ ਐੱਸ.ਐੱਸ.ਪੀ ਦਫਤਰ ਨੇੜੇ 2 ਮੋਟਰਸਾਈਕਲਾਂ ਵਿਚਕਾਰ ਭਿਆਨਕ ਟੱਕਰ ਹੋਈ। ਹਾਦਸੇ ਦੌਰਾਨ ਚਾਲਕਾਂ ਵਲੋਂ ਹੈਲਮੇਟ ਨਾ ਪਾਉਣ ਕਾਰਨ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦੋਕਟ ਦਾਖਲ ਕਰਵਾਇਆ ਗਿਆ।ਜਾਣਕਾਰੀ ਅਨੁਸਾਰ ਹਾਦਸਾ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ ਰਾਜਬਚਨ ਸਿੰਘ ਆਪਣੀ ਗੱਡੀ 'ਚ ਸਵਾਰ ਹੋ ਕੇ ਬਠਿੰਡਾ ਤੋਂ ਮੁਕਤਸਰ ਜਾ ਰਹੇ ਸਨ। ਉਨ੍ਹਾਂ ਹਾਦਸੇ ਵਾਲੀ ਥਾਂ 'ਤੇ ਗੱਡੀ ਰੋਕ 'ਤੇ ਜ਼ਖਮੀਆਂ ਨੂੰ ਉਸ 'ਚ ਬਿਠਾ ਕੇ ਹਸਪਤਾਲ ਪਹੁੰਚਾਇਆ। ਇਸ ਦੌਰਾਨ ਐੱਸ.ਐੱਸ.ਪੀ. ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਕਿ ਜਦੋਂ ਤੱਕ ਪੀੜਤਾਂ ਦੇ ਪਰਿਵਾਰ ਵਾਲੇ ਨਹੀਂ ਆ ਜਾਂਦੇ ਤੁਸੀਂ ਉਨ੍ਹਾਂ ਨਾਲ ਰਹੋਗੇ। ਦੂਜੇ ਪਾਸੇ ਹਾਦਸੇ ਦਾ ਪਤਾ ਲੱਗਣ 'ਤੇ ਇਲਾਕੇ ਦੇ ਥਾਣਾ ਪ੍ਰਭਾਰੀ ਵੀ ਪਹੁੰਚ ਗਏ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।