ਸ਼੍ਰੀ ਅਮਰਨਾਥ ਪਵਿੱਤਰ ਇਸ ਵਾਰ ਹੋਵੇਗਾ ਸਿਰਫ 38 ਦਿਨ ਦੀ – ਪੜੋ ਪੂਰੀ ਖਬਰ
ਅਮਰਨਾਥ ਯਾਤਰਾ ਸ਼ੁਰੂ ਹੋਣ ਵਿੱਚ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਯਾਤਰਾ ਤੋਂ ਪਹਿਲਾਂ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਿਕ ਇਸ ਵਾਰ ਅਮਰਨਾਥ ਯਾਤਰਾ ਦਾ ਸਮਾਂ ਘਟਾ ਦਿੱਤਾ ਗਿਆ ਹੈ। ਇਸ ਵਾਰ ਅਮਰਨਾਥ ਯਾਤਰਾ ਸਿਰਫ਼ 38 ਦਿਨਾਂ ਲਈ ਚੱਲੇਗੀ।
ਪੰਜਾਬ : ਅਮਰਨਾਥ ਯਾਤਰਾ ਸ਼ੁਰੂ ਹੋਣ ਵਿੱਚ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਯਾਤਰਾ ਤੋਂ ਪਹਿਲਾਂ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਿਕ ਇਸ ਵਾਰ ਅਮਰਨਾਥ ਯਾਤਰਾ ਦਾ ਸਮਾਂ ਘਟਾ ਦਿੱਤਾ ਗਿਆ ਹੈ। ਇਸ ਵਾਰ ਅਮਰਨਾਥ ਯਾਤਰਾ ਸਿਰਫ਼ 38 ਦਿਨਾਂ ਲਈ ਚੱਲੇਗੀ। ਇਹ ਪਹਿਲੀ ਵਾਰ ਹੈ ਜਦੋਂ ਅਮਰਨਾਥ ਯਾਤਰਾ ਦਾ ਸਮਾਂ ਇੰਨਾ ਛੋਟਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਾਲ ਅਮਰਨਾਥ ਯਾਤਰਾ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 581 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ।
ਯਾਤਰਾ ਦੌਰਾਨ ਸ਼ਰਧਾਲੂਆਂ ਦੇ ਕਾਫਲੇ ਦੀ ਆਵਾਜਾਈ ਦੀ ਸੁਰੱਖਿਆ ਲਈ ਜੈਮਰ ਲਗਾਏ ਜਾਣਗੇ। ਸੁਰੱਖਿਆ ਬਲ ਇਨ੍ਹਾਂ ਕਾਫਲਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਗੇ। ਇੰਨਾ ਹੀ ਨਹੀਂ, ਜਦੋਂ ਅਮਰਨਾਥ ਯਾਤਰੀਆਂ ਦਾ ਕਾਫਲਾ ਲੰਘੇਗਾ ਤਾਂ ਸੁਰੱਖਿਆ ਕਾਰਨਾਂ ਕਰਕੇ ਯਾਤਰਾ ਰੂਟ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਅਤੇ ਰਾਸ਼ਟਰੀ ਰਾਜਮਾਰਗਾਂ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਸੁਰੱਖਿਆ ਉਦੇਸ਼ਾਂ ਲਈ ਰੋਡ ਓਪਨਿੰਗ ਪਾਰਟੀਆਂ (ROPS), ਕੁਇੱਕ ਐਕਸ਼ਨ ਟੀਮਾਂ (QATS), ਬੰਬ ਨਿਰੋਧਕ ਦਸਤੇ, K-9 ਯੂਨਿਟ ਅਤੇ ਡਰੋਨ ਵੀ ਤਾਇਨਾਤ ਕੀਤੇ ਜਾਣਗੇ। ਇਹ ਸੁਰੱਖਿਆ ਉਪਾਅ ਅਮਰਨਾਥ ਯਾਤਰਾ ਦੇ ਦੋਵਾਂ ਰੂਟਾਂ -ਪਹਿਲਗਾਮ ਅਤੇ ਬਾਲਟਾਲ ਤੇ ਲਾਗੂ ਕੀਤੇ ਜਾਣਗੇ।
Author : Malout Live