ਮਲੋਟ ਨੇੜਲੇ ਪਿੰਡ ਮਿੱਡਾ ਦੇ ਖੇਤਾਂ ਵਿੱਚੋਂ ਮੋਟਰ ਚੋਰੀ, ਇੱਕੋ ਖੇਤ ਵਿੱਚ ਤੀਜੀ ਘਟਨਾ
ਮਲੋਟ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਸੇ ਦੇ ਚਲਦਿਆਂ ਇੱਕ ਹੋਰ ਘਟਨਾ ਮਲੋਟ ਨੇੜਲੇ ਪਿੰਡ ਮਿੱਡਾ ਵਿੱਚ ਵਾਪਰੀ। ਪਿੰਡ ਮਿੱਡਾ ਦੇ ਅਮਰੀਕ ਸਿੰਘ ਫੌਜੀ ਪੁੱਤਰ ਜਗੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਖੇਤ ਮਿੱਡਾ ਤੋਂ ਤਰਖਾਣਵਾਲਾ ਸੜਕ ਤੇ ਹੈ ਜਿੱਥੋਂ ਚੋਰਾਂ ਨੇ ਪੰਜ ਹਾਰਸ ਪਾਵਰ ਦੀ ਮੋਟਰ ਚੋਰੀ ਕੀਤੀ।
ਮਲੋਟ : ਮਲੋਟ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਸੇ ਦੇ ਚਲਦਿਆਂ ਇੱਕ ਹੋਰ ਘਟਨਾ ਮਲੋਟ ਨੇੜਲੇ ਪਿੰਡ ਮਿੱਡਾ ਵਿੱਚ ਵਾਪਰੀ। ਪਿੰਡ ਮਿੱਡਾ ਦੇ ਅਮਰੀਕ ਸਿੰਘ ਫੌਜੀ ਪੁੱਤਰ ਜਗੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਖੇਤ ਮਿੱਡਾ ਤੋਂ ਤਰਖਾਣਵਾਲਾ ਸੜਕ ਤੇ ਹੈ ਜਿੱਥੋਂ ਚੋਰਾਂ ਨੇ ਪੰਜ ਹਾਰਸ ਪਾਵਰ ਦੀ ਮੋਟਰ ਚੋਰੀ ਕੀਤੀ। ਪਿਛਲੇ ਕਈ ਮਹੀਨੇ ਪਹਿਲਾਂ ਸਾਡਾ ਇੱਥੋਂ ਟਰਾਂਸਫਾਰਮ ਵੀ ਚੋਰੀ ਹੋਇਆ ਸੀ। ਪਿਛਲੇ ਸਾਲ ਵੀ ਇੱਥੋਂ ਚੋਰਾਂ ਨੇ ਮੋਟਰ ਚੋਰੀ ਕੀਤੀ ਸੀ।
ਉਨ੍ਹਾਂ ਕਿਹਾ ਕਿ ਇਸੇ ਖੇਤ ਵਿੱਚ ਅੱਜ ਤੀਜੀ ਵਾਰਦਾਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਿਖਤੀ ਸ਼ਿਕਾਇਤ ਚੌਂਕੀ ਪੰਨੀ ਵਾਲਾ ਫੱਤਾ ਨੂੰ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਫੜਿਆ ਜਾਵੇ ਅਤੇ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾਵੇ।
Author : Malout Live



