ਜੇ.ਆਰ.ਐਮ ਸ਼ੂਟਿੰਗ ਰੇਂਜ ਨੇ 26ਵੇਂ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਗਮਾ

ਪੰਜਾਬ ਰਾਇਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਆਯੋਜਿਤ 26ਵੇਂ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਪੀਅਨਸ਼ਿਪ ਵਿੱਚ ਜੇ.ਆਰ.ਐਮ ਸ਼ੂਟਿੰਗ ਰੇਜ਼ ਦੇ ਖਿਡਾਰੀ ਨਮਨ ਟੁਟੇਜਾ ਪੁੱਤਰ ਸ਼੍ਰੀ ਨਗਿੰਦਰ ਕੁਮਾਰ ਨੇ ਭਾਗ ਲਿਆ ਅਤੇ 10 ਮੀਟਰ ਏਅਰ ਪਿਸਟਲ NR Youth Men ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਜੇ.ਆਰ.ਐਮ ਸ਼ੂਟਿੰਗ ਰੇਂਜ ਦੀ ਝੋਲੀ ਪਾਇਆ।

ਮਲੋਟ : ਪੰਜਾਬ ਰਾਇਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਆਯੋਜਿਤ 26ਵੇਂ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਪੀਅਨਸ਼ਿਪ ਵਿੱਚ ਜੇ.ਆਰ.ਐਮ ਸ਼ੂਟਿੰਗ ਰੇਜ਼ ਦੇ ਖਿਡਾਰੀ ਨਮਨ ਟੁਟੇਜਾ ਪੁੱਤਰ ਸ਼੍ਰੀ ਨਗਿੰਦਰ ਕੁਮਾਰ ਨੇ ਭਾਗ ਲਿਆ ਅਤੇ 10 ਮੀਟਰ ਏਅਰ ਪਿਸਟਲ NR Youth Men ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਜੇ.ਆਰ.ਐਮ ਸ਼ੂਟਿੰਗ ਰੇਂਜ ਦੀ ਝੋਲੀ ਪਾਇਆ। ਇਸ ਤੋ ਇਲਾਵਾ ਸ਼ੁਭਪ੍ਰੀਤ ਕੌਰ ਪੁੱਤਰੀ ਕੰਵਰਸ਼ੇਰ ਪਾਲ ਸਿੰਘ ਨੇ 10 ਮੀਟਰ ਏਅਰ ਪਿਸਟਲ NR Youth Women Individual ਵਿੱਚ ਖੇਡਦੇ ਹੋਏ ਕਾਂਸੇ ਦਾ ਤਗਮਾ ਹਾਸਿਲ ਕੀਤਾ।

ਖਿਡਾਰੀਆਂ ਨੇ ਸਟੇਟ ਪੱਧਰ ਤੇ ਮੁਕਾਬਲੇ ਜਿੱਤ ਇਲਾਕੇ ਵਿੱਚ ਜੇ.ਆਰ.ਐੱਮ ਸ਼ੂਟਿੰਗ ਰੇਂਜ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਨੀਤ ਕੌਰ ਗਿੱਲ ਅਤੇ ਚੇਅਰਮੈਨ ਸ਼੍ਰੀ ਬਬਰੂ ਵਾਹਿਨ ਨੇ ਖਿਡਾਰੀਆਂ ਅਤੇ ਸ਼ੂਟਿੰਗ ਕੋਚ ਮੈਡਮ ਮਹਿਕਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਹੌਂਸਲਾ ਅਫਜ਼ਾਈ ਕੀਤੀ।

Author : Malout Live