ਹਰਪ੍ਰੀਤ ਕਰਾਟੇ ਅਕੈਡਮੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ 15 ਤੋਂ 30 ਜੂਨ ਤੱਕ ਲਗਾਇਆ ਜਾਵੇਗਾ ਫਰੀ ਸੈਲਫ ਡਿਫੈਂਸ ਦਾ ਸੈਮੀਨਾਰ

ਹਰਪ੍ਰੀਤ ਕਰਾਟੇ ਅਕੈਡਮੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਫਰੀ ਸੈਲਫ ਡਿਫੈਂਸ ਆਤਮ ਰੱਖਿਆ ਦਾ ਸੈਮੀਨਾਰ ਲਗਾਇਆ ਜਾ ਰਿਹਾ ਜੋ ਖਾਸ ਕਰਕੇ ਲੜਕੀਆਂ ਲਈ ਹੈ। ਜਿਸ ਵਿੱਚ ਲੜਕੀਆਂ ਨੂੰ ਆਪਣੀ ਸੁਰੱਖਿਆ ਨਾਲ ਸੰਬੰਧਿਤ ਬਹੁਤ ਹੀ ਬਰੀਕੀ ਨਾਲ ਦੱਸਿਆ ਤੇ ਸਮਝਾਇਆ ਜਾਵੇਗਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਅੱਜ ਦੇ ਸਮੇਂ ਵਿੱਚ ਲੜਕੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਹਰਪ੍ਰੀਤ ਕਰਾਟੇ ਅਕੈਡਮੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਫਰੀ ਸੈਲਫ ਡਿਫੈਂਸ ਆਤਮ ਰੱਖਿਆ ਦਾ ਸੈਮੀਨਾਰ ਲਗਾਇਆ ਜਾ ਰਿਹਾ ਜੋ ਖਾਸ ਕਰਕੇ ਲੜਕੀਆਂ ਲਈ ਹੈ। ਜਿਸ ਵਿੱਚ ਲੜਕੀਆਂ ਨੂੰ ਆਪਣੀ ਸੁਰੱਖਿਆ ਨਾਲ ਸੰਬੰਧਿਤ ਬਹੁਤ ਹੀ ਬਰੀਕੀ ਨਾਲ ਦੱਸਿਆ ਤੇ ਸਮਝਾਇਆ ਜਾਵੇਗਾ। ਇਸ ਸੈਮੀਨਾਰ ਬਾਰੇ ਅਕੈਡਮੀ ਦੇ ਬਹੁਤ ਹੀ ਤਜ਼ਰਬੇਕਾਰ ਕੋਚ ਸੈਂਨਸਈ ਹਰਪ੍ਰੀਤ ਕੌਰ ਵੱਲੋਂ ਦੱਸਿਆ ਗਿਆ ਕਿ ਇਹ ਸੈਮੀਨਾਰ ਜਰੀਏ ਲੜਕੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੋਵੇਗਾ, ਜਿਸ ਨਾਲ ਉਹਨਾਂ ਨੂੰ ਕਿਸੇ ਦੇ ਨਿਰਭਰ ਹੋਣ ਦੀ ਜਰੂਰਤ ਨਹੀਂ, ਉਹ ਆਪਣੇ ਸੁਰੱਖਿਆ ਖੁਦ ਕਰ ਸਕਣ।

ਇਹ ਸੈਮੀਨਾਰ ਵਿੱਚ ਸਕੂਲ, ਕਾਲਜ ਜਾਂ ਜੋ ਲੜਕੀਆਂ ਸਿੱਖਣ ਦੀਆਂ ਚਾਹਵਾਨ ਹਨ ਉਹ ਵੀ ਇਸ ਸੈਮੀਨਾਰ ਵਿੱਚ ਹਿੱਸਾ ਲੈ ਸਕਦੀਆਂ ਹਨ। ਅਕੈਡਮੀ ਦਾ ਸੈਮੀਨਾਰ 15 ਜੂਨ ਤੋਂ 30 ਜੂਨ ਤੱਕ ਹੋਵੇਗਾ। ਪਹਿਲੀਆਂ 20 ਲੜਕੀਆਂ ਨੂੰ ਜਿਨ੍ਹਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਉਹਨਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇ। ਸੈਮੀਨਾਰ ਫਰੀ ਹੈ, ਜਲਦੀ ਤੋਂ ਜਲਦੀ ਅਪਲਾਈ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਇਸ ਸੈਮੀਨਾਰ ਦਾ ਹਿੱਸਾ ਬਣੋ ਅਤੇ ਹੋਰ ਲੜਕੀਆਂ ਲਈ ਮਿਸਾਲ ਕਾਇਮ ਕਰੋ ਤਾਂ ਜੋ ਇਸ ਦਾ ਫਾਇਦਾ ਹੋਰ ਲੜਕੀਆਂ ਵੀ ਲੈ ਸਕਣ। ਕਰਾਟੇ ਅਕੈਡਮੀ ਦਾ ਪਤਾ 15 ਨੰਬਰ ਗਲੀ ਸ਼ਮਸ਼ਾਨ ਘਾਟ ਨੇੜੇ ਗੋਨੀਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਹੈ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 7696064830 ਤੇ ਸੰਪਰਕ ਕਰੋ।

Author : Malout Live