ਸਹਾਇਕ ਸਿਵਲ ਸਰਜਨ ਡਾ. ਸਰਬਜੀਤ ਸਿੰਘ ਵੱਲੋਂ ਸੀ.ਐਚ.ਸੀ ਆਲਮਵਾਲਾ ਦੇ ਸਮੂਹ ਸਟਾਫ ਨਾਲ਼ ਮੀਟਿੰਗ
ਸਹਾਇਕ ਸਿਵਲ ਸਰਜਨ ਡਾ. ਸਰਬਜੀਤ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਘਰ-ਘਰ ਹਰ ਪਰਿਵਾਰ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਵੱਖ-ਵੱਖ ਸਿਹਤ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਡਾ. ਸਿੰਪਲ ਕੁਮਾਰ ਐੱਸ.ਐਮ.ੳ ਆਲਮਵਾਲਾ ਦੁਆਰਾ ਇਸ ਮੌਕੇ ਸਹਾਇਕ ਸਿਵਲ ਸਰਜਨ ਨੂੰ ਸੀ.ਐਚ.ਸੀ ਆਲਮਵਾਲਾ ਦੇ ਲੇਬਰ ਰੂਮ, ਵਾਰਡਾਂ, ੳ.ਪੀ.ਡੀ ਅਤੇ ਲੈਬ ਦਾ ਨਿਰੀਖਣ ਕਰਵਾਇਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਐਚ.ਸੀ ਆਲਮਵਾਲਾ ਦਾ ਮੁਆਇਨਾ ਕਰਕੇ ਚੱਲ ਰਹੀਆਂ ਸਿਹਤ ਸਹੂਲਤਾਂ ਅਤੇ ਸਕੀਮਾਂ ਦਾ ਜਾਇਜਾ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾ. ਸਰਬਜੀਤ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਘਰ-ਘਰ ਹਰ ਪਰਿਵਾਰ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਵੱਖ-ਵੱਖ ਸਿਹਤ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਡਾ. ਸਿੰਪਲ ਕੁਮਾਰ ਐੱਸ.ਐਮ.ੳ ਆਲਮਵਾਲਾ ਦੁਆਰਾ ਇਸ ਮੌਕੇ ਸਹਾਇਕ ਸਿਵਲ ਸਰਜਨ ਨੂੰ ਸੀ.ਐਚ.ਸੀ ਆਲਮਵਾਲਾ ਦੇ ਲੇਬਰ ਰੂਮ, ਵਾਰਡਾਂ, ੳ.ਪੀ.ਡੀ ਅਤੇ ਲੈਬ ਦਾ ਨਿਰੀਖਣ ਕਰਵਾਇਆ ਗਿਆ। ਇਸ ਤੋਂ ਇਲਾਵਾ ਸਮੂਹ ਸਟਾਫ ਨਾਲ ਮੀਟਿੰਗ ਵੀ ਕੀਤੀ ਗਈ। ਡਾ. ਸਰਬਜੀਤ ਸਿੰਘ ਨੇ ਸਮੂਹ ਸਟਾਫ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਹਦਾਇਤ ਕੀਤੀ ਗਈ ਅਤੇ ਗਰਭਵਤੀ ਔਰਤਾਂ ਦੀ ਦੇਖਭਾਲ, ਸੁਰੱਖਿਅਤ ਜਣੇਪਾ ਅਤੇ ਬੱਚਿਆਂ ਦੇ ਟੀਕਾਕਰਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
ਉਨ੍ਹਾਂ ਨੇ ਡੇਂਗੂ ਅਤੇ ਚਿਕਨਗੁਨੀਆ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜੇਕਰ ਕਿਸੇ ਨੂੰ ਇਸ ਦੇ ਲੱਛਣ ਨਜ਼ਰ ਆਉਣ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਸ਼ੁੱਕਰਵਾਰ ਨੂੰ ਸਾਫ਼-ਸਫਾਈ ਕਰਕੇ ਅਤੇ ਸੁਕਾ ਕੇ ਡਰਾਈ-ਡੇ ਦੇ ਤੌਰ ਤੇ ਮਨਾਇਆ ਜਾਵੇ। ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਬਲਾਕ ਐਜੂਕੇਟਰ ਹਰਮਿੰਦਰ ਕੌਰ, ਪਰਮਪਾਲ ਸਿੰਘ, ਮਨਦੀਪ ਸਿੰਘ ਫਾਰਮੈਸੀ ਅਫਸਰ, ਰੋਹਿਤ ਕੁਮਾਰ, ਮਨਪਰੀਤ ਕੌਰ, ਹਰਪ੍ਰੀਤ ਕੌਰ ਅਤੇ ਰਾਜਪਾਲ ਸਿੰਘ ਹਾਜ਼ਿਰ ਸਨ।
Author : Malout Live



