Malout News

ਸ. ਅਜਾਇਬ ਸਿੰਘ ਭੱਟੀ ਵੱਲੋਂ ਕੀਤਾ ਗਿਆ 65ਵੀਂਆਂ ਹੈਂਡਬਾਲ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਉਦਘਾਟਨ

ਮਲੋਟ:- ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਵਿਖੇ ਸਿੱਖਿਆ ਵਿਭਾਗ ਵੱਲੋਂ 65ਵੀਂਆਂ ਹੈਂਡਬਾਲ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਹਨਾਂ ਖੇਡਾਂ ਦਾ ਉਦਘਾਟਨ ਸ : ਅਜਾਇਬ ਸਿੰਘ ਭੱਟੀ ਵਿਧਾਇਕ ਡਿਪਟੀ ਸਪੀਕਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਡੀ.ਐੱਮ ਗੋਪਾਲ ਸਿੰਘ, ਜਸਪਾਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ,ਨੱਥੂ ਰਾਮ ਗਾਂਧੀ ਪ੍ਰਧਾਨ ਚੇਅਰਮੈਨ ਜੋਗਿੰਦਰ ਸਿੰਘ ਰੱਥੜੀਆਂ, ਮਲਕੀਤ ਸਿੰਘ ਖੋਸਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ , ਕਪਿਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ , ਸੁਖਦਰਸ਼ਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ , ਦਲਜੀਤ ਸਿੰਘ ਵਡਿੰਗ ਸਹਾਇਕ ਸਿੱਖਿਆ ਅਫਸਰ ਖੇਡਾਂ ਅਤੇ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਰੱਥੜੀਆ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਕਾਮਰਾ ਸ਼ਾਮਿਲ ਹੋਏ।

ਇਸ ਮੌਕੇ ਮੁੱਖ ਮਹਿਮਾਨ ਸ : ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਨੇ ਆਈਆਂ ਟੀਮਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਜਿੱਤ ਹਾਰ ਲਈ ਨਹੀਂ ਖੇਡੀਆਂ ਜਾਂਦੀਆਂ , ਸਗੋਂ ਆਪਸੀ ਭਾਈਚਾਰਕ ਸਾਂਝ ਲਈ ਖੇਡੀਆਂ ਜਾਂਦੀਆਂ ਹਨ। ਇਸ ਮੌਕੇ ਐੱਸ . ਡੀ . ਐੱਮ ਗੋਪਾਲ ਸਿੰਘ , ਮਲਕੀਤ ਸਿੰਘ ਖੋਸਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਦਲਜੀਤ ਸਿੰਘ ਸਹਾਇਕ ਸਿੱਖਿਆ ਅਫਸਰ ਨੇ ਸੰਬੋਧਨ ਕਰਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 21 ਜ਼ਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ । ਇਸ ਟੂਰਨਾਮੈਂਟ ਨੂੰ ਸੁਚਾਰੂ ਰੂਪ ਵਿਚ ਕਰਵਾਉਣ ਲਈ ਪੂਰੀ ਟੀਮ ਮਿਹਨਤ ਨਾਲ ਕੰਮ ਕਰ ਰਹੀ ਹੈ , ਜਿਨ੍ਹਾਂ ਵਿਚ ਸੁਰਿੰਦਰ ਸਿੰਘ ਬਲਾਕ ਸਕੱਤਰ , ਪ੍ਰਿੰਸੀਪਲ ਹੰਸ ਰਾਜ ਚੌਹਾਨ ਬਲਾਕ ਪ੍ਰਧਾਨ , ਬਲਜੀਤ ਸਿੰਘ ਲੈਕਚਰਾਰ , ਰਣਜੀਤ ਸਿੰਘ ਲੈਕਚਰਾਰ , ਰਵਨੀਤ ਸਿੰਘ ਲੈਕਚਰਾਰ , ਗੁਰਮੀਤ ਸਿੰਘ ਲੈਕਚਰਾਰ , ਰਾਜ ਕੁਮਾਰ ਲੈਕਚਰਾਰ , ਬਲਕਾਰ ਸਿੰਘ ਡੀ.ਪੀ.ਈ, ਜਸਵਿੰਦਰ ਸਿੰਘ ਡੀ.ਪੀ.ਈ, ਜੈਮਲ ਸਿੰਘ ਪੀ.ਟੀ.ਆਈ, ਜਗਤਾਰ ਸਿੰਘ ਡੀ.ਪੀ.ਈ, ਨਵਪਿੰਦਰ ਸਿੰਘ ਪੀ.ਟੀ.ਆਈ, ਗੁਰਪ੍ਰੀਤ ਸਿੰਘ ਪੀ.ਟੀ.ਆਈ, ਸਵਰਨਜੀਤ ਕੌਰ ਡੀ.ਪੀ.ਈ, ਜਸਵਿੰਦਰ ਕੌਰਡੀ.ਪੀ.ਈ. ਪਰਮਿੰਦਰ ਸਿੰਘ ਲੈਕਚਰਾਰ ਸ਼ਾਮਿਲ ਹਨ ।

Leave a Reply

Your email address will not be published. Required fields are marked *

Back to top button