ਐੱਨ. ਸੀ. ਸੀ. ਕੈਂਪ ਦਾ ਬਿ੍ਗੇਡੀਅਰ ਨੀਰੇਨ ਭਾਰਤੀ ਨੇ ਲਿਆ ਜਾਇਜ਼ਾ

ਮਲੋਟ:- ਸਥਾਨਕ ਐੱਨ.ਸੀ.ਸੀ. ਅਕੈਡਮੀ ਵਿਖੇ ਚੱਲ ਰਹੇ 12 ਰੋਜ਼ਾ ਐਡਵਾਂਸ ਲੀਡਰਸ਼ਿਪ ਕੈਂਪ ਦਾ ਬਿ੍ਗੇਡੀਅਰ ਨੀਰੇਨ ਭਾਰਤੀ ਕਮਾਂਡਰ ਐੱਨ.ਸੀ.ਸੀ. ਗਰੁੱਪ ਹੈੱਡਕੁਆਟਰ ਲੁਧਿਆਣਾ ਵਲੋਂ ਜਾਇਜ਼ਾ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਪ ਕਮਾਂਡੈਂਟ ਕਰਨਲ ਆਰ.ਐੱਸ. ਭੱਟੀ ਨੇ ਦੱਸਿਆ ਕਿ ਐੱਨ.ਸੀ.ਸੀ. ਕੈਡਿਟਾਂ ਵਲੋਂ ਉਨ੍ਹਾਂ ਦਾ ਸਵਾਗਤ ਸਲਾਮੀ ਸ਼ਸਤਰ ਨਾਲ ਕੀਤਾ ਗਿਆ। ਇਸ ਦੌਰਾਨ ਬਿ੍ਗੇਡੀਅਰ ਨੀਰੇਨ ਭਾਰਤੀ ਵਲੋਂ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਤੇ ਸਿਖਲਾਈ ਪ੍ਰੋਗਰਾਮ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਕੈਡਿਟਾਂ ਨੂੰ ਐਡਵਾਂਸ ਲੀਡਰਸ਼ਿਪ ਸਬੰਧੀ ਲੈਕਚਰ ਦਿੱਤਾ ਤੇ ਇਕ ਚੰਗਾ ਨਾਗਰਿਕ ਬਣ ਕੇ ਦੇਸ਼ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੀ.ਆਈ. ਸਟਾਫ਼, ਏ.ਐੱਨ.ਓ. ਤੇ ਸਿਵਲ ਸਟਾਫ਼ ਹਾਜ਼ਰ ਸੀ ।