ਮਲੋਟ ਦੀਆਂ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਕਰੀਬ 84-85 ਕੁਇੰਟਲ ਕਣਕ ਵੰਡ ਕੇ ਮਨੁੱਖਤਾ ਦੀ ਮਿਸਾਲ ਕੀਤੀ ਪੇਸ਼
ਮਲੋਟ ਇਲਾਕੇ ਦੇ ਪਿੰਡ ਕਬਰਵਾਲਾ, ਗੁਰਸਰ ਯੋਧਾ, ਪੱਕੀ ਟਿੱਬੀ ਅਤੇ ਜੋਧਪੁਰ ਆਦਿ ਵਿੱਚ ਪਿਛਲੇ ਦਿਨੀਂ ਲੱਗੀ ਅੱਗ ਕਾਰਨ ਕਈ ਕਿਸਾਨਾਂ ਦੀ ਕਣਕ ਸੜ ਕੇ ਸਵਾਹ ਹੋ ਗਈ, ਜਿਸ ਨਾਲ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਇਸ ਮੁਸ਼ਕਿਲ ਘੜੀ ਵਿੱਚ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਨੇ ਅੱਗੇ ਆ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਵੱਖ-ਵੱਖ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਕਣਕ ਇਕੱਠੀ ਕਰਕੇ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਤੱਕ ਪਹੁੰਚਾਈ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਇਲਾਕੇ ਦੇ ਪਿੰਡ ਕਬਰਵਾਲਾ, ਗੁਰਸਰ ਯੋਧਾ, ਪੱਕੀ ਟਿੱਬੀ ਅਤੇ ਜੋਧਪੁਰ ਆਦਿ ਵਿੱਚ ਪਿਛਲੇ ਦਿਨੀਂ ਲੱਗੀ ਅੱਗ ਕਾਰਨ ਕਈ ਕਿਸਾਨਾਂ ਦੀ ਕਣਕ ਸੜ ਕੇ ਸਵਾਹ ਹੋ ਗਈ, ਜਿਸ ਨਾਲ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਕਈਆਂ ਦੀ 2 ਤੋਂ 7 ਏਕੜ ਤੱਕ ਦੀ ਪੂਰੀ ਫਸਲ ਨਸ਼ਟ ਹੋ ਗਈ, ਜਦਕਿ ਠੇਕੇ 'ਤੇ ਜਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਵੱਡਾ ਝਟਕਾ ਲੱਗਾ। ਇਸ ਮੁਸ਼ਕਿਲ ਘੜੀ ਵਿੱਚ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਨੇ ਅੱਗੇ ਆ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਵੱਖ-ਵੱਖ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਕਣਕ ਇਕੱਠੀ ਕਰਕੇ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਤੱਕ ਪਹੁੰਚਾਈ ਗਈ। ਕੁੱਲ ਕਰੀਬ 84-85 ਕੁਇੰਟਲ ਕਣਕ ਵੰਡ ਕੇ ਲੋੜਵੰਦ ਪਰਿਵਾਰਾਂ ਦੀ ਮੱਦਦ ਕੀਤੀ ਗਈ। ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਜਿਹੜੇ ਸਾਰੇ ਸਮਾਜ ਦਾ ਪੇਟ ਭਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮੱਦਦ ਕਰਨਾ ਸਿਰਫ ਫਰਜ਼ ਨਹੀਂ, ਸਗੋਂ ਇਨਸਾਨੀਅਤ ਦਾ ਤਕਾਜ਼ਾ ਹੈ।
ਇਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸਮਾਜਸੇਵੀ ਸੰਸਥਾ, ਚੜ੍ਹਦੀਕਲਾ ਸਮਾਜਸੇਵੀ ਸੰਸਥਾ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸੋਸਾਇਟੀ ਮਲੋਟ, ਖਾਲਸਾ ਧਰਮ ਪ੍ਰਚਾਰ ਕਮੇਟੀ ਮਲੋਟ ਅਤੇ ਐਨ.ਆਰ.ਆਈ ਪੇਰੈਂਟਸ ਐਸੋਸ਼ੀਏਸ਼ਨ ਮਲੋਟ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਜਰਨੈਲ ਸਿੰਘ ਢਿੱਲੋਂ, ਐਨ.ਆਰ.ਆਈ ਪ੍ਰਧਾਨ ਹਰਜੀਤ ਸਿੰਘ, ਪ੍ਰਧਾਨ ਸਵਰਨ ਸਿੰਘ, ਚੇਅਰਮੈਨ ਜੋਗਿੰਦਰ ਸਿੰਘ ਰੱਥੜੀਆ, ਚੇਅਰਮੈਨ ਮਹਿਮਾ ਸਿੰਘ, ਪ੍ਰਧਾਨ ਹਰਮਿੰਦਰ ਸਿੰਘ ਹਰੀ, ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ, ਪ੍ਰਧਾਨ ਪਰਮਿੰਦਰ ਸਿੰਘ ਪੰਮਾ ਬਰਾੜ, ਜਸਦੇਵ ਸਿੰਘ ਸੰਧੂ ਐਮ.ਸੀ, ਬਲਜਿੰਦਰ ਸਿੰਘ ਉੱਪਲ ਐਨ.ਆਰ.ਆਈ. ਅਵਤਾਰ ਸਿੰਘ ਬਰਾੜ, ਬਿੱਕਰ ਸਿੰਘ, ਜਸਵੀਰ ਸਿੰਘ ਜੇ.ਈ. ਡਾ. ਬਲਵੀਰ ਚੰਦ, ਮਾਸਟਰ ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਬਰਾੜ, ਜੋਗਿੰਦਰ ਸਿੰਘ ਪ੍ਰਧਾਨ ਗੁਰਪ੍ਰੀਤ ਸਿੰਘ ਨੱਢਾ, ਹਰਭਜਨ ਸਿੰਘ, ਵਜੀਰ ਚੰਦ ਚਾਨਣਾ, ਸਰੂਪ ਸਿੰਘ, ਮਾਸਟਰ ਬਲਦੇਵ ਸਿੰਘ ਸਾਹੀਵਾਲ, ਦੇਵਰਾਜ ਸਿੰਘ, ਪ੍ਰਧਾਨ ਹਰਦਿਆਲ ਸਿੰਘ, ਜਸਪਾਲ ਸਿੰਘ ਐਨ.ਆਰ.ਆਈ, ਪਰਮਜੀਤ ਸਿੰਘ ਕੰਗ, ਕਸ਼ਮੀਰ ਸਿੰਘ ਭੁੱਲਰ, ਗੁਰਦੇਵ ਸਿੰਘ, ਮਨਜੀਤ ਸਿੰਘ ਭਾਟੀਆ, ਕਾਬਲ ਸਿੰਘ ਆਦਿ ਸਭਆਗੂਆਂ ਅਤੇ ਸੰਸਥਾਵਾਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਅੱਗ ਪੀੜ੍ਹਿਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਲਦੀ ਤੋਂ ਜਲਦੀ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।
Author : Malout Live



