ਰੋਟਰੀ ਕਲੱਬ ਮਲੋਟ ਚੈਂਪੀਅਨਸ ਵੱਲੋਂ 26 ਅਪ੍ਰੈਲ ਨੂੰ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਲਗਾਇਆ ਜਾਵੇਗਾ ਹੱਡੀਆਂ ਦੀਆਂ ਬਿਮਾਰੀਆਂ ਦਾ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ

ਰੋਟਰੀ ਕਲੱਬ ਮਲੋਟ ਚੈਂਪੀਅਨਸ ਵੱਲੋਂ ਹੱਡੀਆਂ ਦੀਆਂ ਬਿਮਾਰੀਆਂ ਦਾ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ 26 ਅਪ੍ਰੈਲ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਬਠਿੰਡਾ ਦੇ ਸੁਪਰ ਸਪੈਸ਼ਲਟੀ ਹਸਪਤਾਲ ਬਾਂਸਲ ਹਸਪਤਾਲ ਅਤੇ ਕੈਂਸਰ ਸੈਂਟਰ ਦੇ ਮਸ਼ਹੂਰ ਡਾਕਟਰ ਪ੍ਰਦੀਪ ਬਾਂਸਲ (ਐਮ.ਐਸ) ਆਪਣੀ ਟੀਮ ਦੇ ਨਾਲ ਮਰੀਜਾਂ ਦਾ ਚੈਕਅੱਪ ਕਰਨਗੇ।

ਮਲੋਟ : ਰੋਟਰੀ ਕਲੱਬ ਮਲੋਟ ਚੈਂਪੀਅਨਸ ਵੱਲੋਂ ਹੱਡੀਆਂ ਦੀਆਂ ਬਿਮਾਰੀਆਂ ਦਾ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ 26 ਅਪ੍ਰੈਲ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਬਠਿੰਡਾ ਦੇ ਸੁਪਰ ਸਪੈਸ਼ਲਟੀ ਹਸਪਤਾਲ ਬਾਂਸਲ ਹਸਪਤਾਲ ਅਤੇ ਕੈਂਸਰ ਸੈਂਟਰ ਦੇ ਮਸ਼ਹੂਰ ਡਾਕਟਰ ਪ੍ਰਦੀਪ ਬਾਂਸਲ (ਐਮ.ਐਸ) ਆਪਣੀ ਟੀਮ ਦੇ ਨਾਲ ਮਰੀਜਾਂ ਦਾ ਚੈਕਅੱਪ ਕਰਨਗੇ। ਹੱਡੀਆਂ ਦੀ ਬਿਮਾਰੀਆਂ ਦੇ ਨਾਲ-ਨਾਲ ਯੂਰੀਕ ਐਸਿਡ ਵਧਣ ਕਰਕੇ ਸਰੀਰ ਤੇ ਪੈਣ ਵਾਲੇ ਦੁਰਪ੍ਰਭਾਵ ਬਾਰੇ ਵੀ ਸਲਾਹ ਦੇਣਗੇ ਅਤੇ ਰੋਬੋਟਿਕ ਗੋਡਿਆਂ ਦੇ ਬਦਲਣ ਬਾਰੇ ਵੀ ਸਲਾਹ ਦਿੱਤੀ ਜਾਵੇਗੀ।

ਹੱਡੀਆਂ ਦੀ ਜਾਂਚ ਦਾ ਟੈਸਟ ਬੀ.ਐਮ.ਡੀ ਵੀ ਮੁਫਤ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਕੈਂਪ ਦੇ ਮੁੱਖ ਮਹਿਮਾਨ ਸ੍ਰੀਮਤੀ ਸਾਰਿਕਾ ਗਰਗ ਚੇਅਰਪ੍ਰਸਨ ਐਡਵਰਡਗੰਜ ਪਬਲਿਕ ਵੈੱਲਫੇਅਰ ਐਸੋਸ਼ੀਏਸ਼ਨ ਮਲੋਟ ਹੋਣਗੇ। ਮਰੀਜਾਂ ਦੀ ਰਜਿਸਟ੍ਰੇਸ਼ਨ ਮਿਤੀ 24-25 ਅਪ੍ਰੈਲ 2026 ਨੂੰ ਪੰਜਾਬ ਆਪਟੀਕਲ ਗੈਲਰੀ, ਸਾਹਮਣੇ ਹੈਲੋ ਫੂਡ, ਲੋਹਾ ਬਜਾਰ, ਮਲੋਟ ਅਤੇ ਸੀ.ਏ ਆਤਿਸ਼ ਸਿਡਾਣਾ, ਨਜ਼ਦੀਕ ਜੈਨ ਮੰਦਿਰ ਮਲੋਟ ਦੇ ਕੋਲ ਕਰਵਾਈ ਜਾ ਸਕਦੀ ਹੈ। ਰਜਿਸਟ੍ਰੇਸ਼ਨ ਕਰਵਾਉਣ ਲਈ ਇਹਨਾਂ ਨੰਬਰਾਂ 94173-98266, 88609-88608 ਤੇ ਸੰਪਰਕ ਕਰੋ।

Author : Malout Live