ਸਰਕਾਰੀ ਹਾਈ ਸਕੂਲ ਤੱਪਾ ਖੇੜਾ ਸ੍ਰੀ ਮੁਕਤਸਰ ਸਾਹਿਬ ਵਿਖੇ ਮੈਗਾ ਪੀ.ਟੀ.ਐਮ ਦਾ ਹੋਇਆ ਆਯੋਜਨ, ਸੈਸ਼ਨ 2025-26 ਦਾ ਐਲਾਨਿਆ ਸਾਲਾਨਾ ਨਤੀਜਾ

ਸਰਕਾਰੀ ਹਾਈ ਸਕੂਲ ਤੱਪਾ ਖੇੜਾ ਸ੍ਰੀ ਮੁਕਤਸਰ ਸਾਹਿਬ ਵਿਖੇ ਮੈਗਾ ਪੀ.ਟੀ.ਐਮ ਦਾ ਆਯੋਜਨ ਕੀਤਾ ਗਿਆ ਅਤੇ ਸੈਸ਼ਨ 2025-26 ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਐਸ.ਐਮ.ਸੀ ਚੇਅਰਮੈਨ ਸ਼੍ਰੀ ਨੱਥਾ ਸਿੰਘ ਅਤੇ ਸਮੂਹ ਐਸ.ਐਮ.ਸੀ ਕਮੇਟੀ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਹਾਈ ਸਕੂਲ ਤੱਪਾ ਖੇੜਾ ਸ੍ਰੀ ਮੁਕਤਸਰ ਸਾਹਿਬ ਵਿਖੇ ਮੈਗਾ ਪੀ.ਟੀ.ਐਮ ਦਾ ਆਯੋਜਨ ਕੀਤਾ ਗਿਆ ਅਤੇ ਸੈਸ਼ਨ 2025-26 ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਐਸ.ਐਮ.ਸੀ ਚੇਅਰਮੈਨ ਸ਼੍ਰੀ ਨੱਥਾ ਸਿੰਘ ਅਤੇ ਸਮੂਹ ਐਸ.ਐਮ.ਸੀ ਕਮੇਟੀ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਾਰੀਆਂ (Non Board) ਜਮਾਤਾਂ ਦੇ ਵਿਦਿਆਰਥੀਆਂ ਨੂੰ ਮੁੱਖ ਅਧਿਆਪਕ ਸ. ਸੁਖਦੀਪ ਸਿੰਘ ਜੀ ਵੱਲੋਂ ਵਧਾਈ ਦਿੱਤੀ ਗਈ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਸਾਲ ਭਰ ਦੀ 100% ਹਾਜ਼ਰੀ ਵਾਲੇ ਦੋ ਵਿਦਿਆਰਥੀ ਖੁਸ਼ਪ੍ਰੀਤ ਕੌਰ ਪੁੱਤਰੀ ਸ਼੍ਰੀ ਨੱਥਾ ਸਿੰਘ ਅਤੇ ਕਿਰਨਦੀਪ ਕੌਰ ਪੁੱਤਰੀ ਸ਼੍ਰੀ ਰਜਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈੱਡਮਾਸਟਰ ਜੀ ਵੱਲੋਂ PTM ਦੇ ਏਜੰਡੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨਾਲ ਸਾਂਝੇ ਕੀਤੇ ਗਏ। ਸਰਕਾਰ ਵੱਲੋਂ ਲਗਾਏ ਗਏ ਪੈਨਲ ਬਾਰੇ ਵੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੱਸਿਆ ਗਿਆ। ਵਿਦਿਆਰਥੀ, ਮਾਪੇ ਅਤੇ ਸਮੂਹ ਸਟਾਫ਼ 'ਚ ਪੂਰਾ ਉਤਸ਼ਾਹ ਸੀ।

Author : Malout Live