ਪੰਚਾਇਤੀ ਚੋਣਾਂ ਦੌਰਾਨ ਜਿਲ੍ਹਾ ਸ਼ਿਕਾਇਤ ਸੈੱਲ ਦੀ ਕੀਤੀ ਸਥਾਪਨਾ- ਨੋਡਲ ਅਫ਼ਸਰ

ਜੇਕਰ ਕਿਸੇ ਨੂੰ ਪੰਚਾਇਤੀ ਚੋਣਾਂ ਦੌਰਾਨ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਥਾਪਿਤ ਕੀਤੇ ਗਏ ਸ਼ਿਕਾਇਤ ਸੈੱਲ ਵਿੱਚ ਆਪਣੀ ਸ਼ਿਕਾਇਤ ਮੋਬਾਇਲ ਨੰਬਰ 79861-79976 ਅਤੇ ਈ.ਮੇਲ gpelection0924@gmail.com ਤੇ ਦਰਜ ਕਰਵਾ ਸਕਦਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਵਧੀਕ ਡਿਪਟੀ ਕਮਿਸ਼ਨਰ ਕਮ- ਨੋਡਲ ਅਫ਼ਸਰ ਜ਼ਿਲ੍ਹਾ ਸ਼ਿਕਾਇਤ ਸੈੱਲ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤੀ ਚੋਣਾਂ 2024 ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਜਿਲ੍ਹਾ ਰੋਜ਼ਗਾਰ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਪੰਚਾਇਤੀ ਚੋਣਾਂ ਦੌਰਾਨ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਥਾਪਿਤ ਕੀਤੇ ਗਏ ਸ਼ਿਕਾਇਤ ਸੈੱਲ ਵਿੱਚ ਆਪਣੀ ਸ਼ਿਕਾਇਤ ਮੋਬਾਇਲ ਨੰਬਰ 79861-79976 ਅਤੇ ਈ.ਮੇਲ   gpelection0924@gmail.com  ਤੇ ਦਰਜ ਕਰਵਾ ਸਕਦਾ ਹੈ।

Author : Malout Live