Malout News

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ, ਪੁੱਡਾ ਕਲੋਨੀ ਮਲੋਟ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ

ਮਲੋਟ :- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਣਕ ਸਮਾਜ, ਧਾਣਕ ਸਿੱਖ ਭਾਈਚਾਰੇ ਦੇ 20 ਮੈਂਬਰਾਂ ਨੇ ਦਸਤਾਰ ਸਜਾ ਕੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ, ਪੁੱਡਾ ਕਲੋਨੀ ਮਲੋਟ ਵਿਖੇ ਭਾਈ ਗੁਰਨਾਮ ਸਿੰਘ ਹੈੱਡ ਗ੍ਰੰਥੀ ਜੀਆਂ ਵੱਲੋਂ ਅਰਦਾਸ ਕਰਵਾਈ ਗਈ। ਇਸ ਮੌਕੇ ਇੰਜ. ਸ਼ਾਮ ਲਾਲ ਸੋਲੰਕੀ ਐੱਸ.ਡੀ.ਓ, ਡਾ. ਸੁਖਦੇਵ ਸਿੰਘ ਗਿੱਲ ਜਿਲਾ ਕੋਆਰਡੀਨੇਟਰ ਅਤੇ ਦਸਤਾਰ ਸਜਾਓ ਸੰਸਥਾ ਦੇ ਮੈਂਬਰ ਸ. ਅਮਨਪ੍ਰੀਤ ਸਿੰਘ, ਸ. ਹਰਪ੍ਰੀਤ ਸਿੰਘ,ਮਾਸਟਰ ਹਰਜਿੰਦਰ ਸਿੰਘ, ਦੇਸ ਰਾਜ ਅਤੇ ਪਵਨ ਸਿੰਘ ਨੰਬਰਦਾਰ ਜੀਆਂ ਨੇ ਵਿਸ਼ੇਸ਼ ਤੌਰ ਸਿਰਕਤ ਕੀਤੀ। ਦਸਤਾਰ ਸਜਾਉਣ ਵਾਲੇ ਮੈਂਬਰ :- ਇੰਜ. ਸ਼ਾਮ ਲਾਲ ਸੋਲੰਕੀ ਐੱਸ.ਡੀ.ਓ , ਨਰੇਸ਼ ਕੁਮਾਰ ਖਟਕ ( ਲਾਲਾ ), ਸੰਦੀਪ ਕੁਮਾਰ ਖਟਕ, ਦਰਸ਼ਨ ਲਾਲ ਡਾਬਲਾ, ਆਸ਼ੂ ਇੰਦਰਾ, ਸੁਰੇਸ਼ ਕੁਮਾਰ ਬਾਗਡ਼ੀ, ਵਿਨੋਦ ਕੁਮਾਰ ਸੋਲੰਕੀ, ਚਾਨਣ ਰਾਮ ਸੋਲੰਕੀ, ਕਾਲਾ ਖਨਗਵਾਲ, ਸ਼ਾਮ ਸੁੰਦਰ ਡਾਬਲਾ ( ਲਾਲਾ ), ਬਲਵਾਨ ਖਟਕ, ਵਿਕੀ ਨਾਗਰ, ਨਿਤਿਨ ਕਾਇਤ, ਪਪੂ ਖਟਕ, ਸੂਰਜ ਕੁਮਾਰ ਲੁਗਰੀਆ, ਪਵਨ ਸਿੰਘ ਨੰਬਰਦਾਰ, ਸੁਰੇਸ਼ ਕੁਮਾਰ ਗਿੱਦੜਬਾਹਾ ਤੋਂ ਵਿਸ਼ੇਸ਼ ਤੌਰ ‘ਤੇ ਸੰਦੀਪ ਕੁਮਾਰ ਖਟਕ, ਵੇਦ ਪ੍ਰਕਾਸ਼ ਮਹਾਵਰ ਸ਼ਾਮਿਲ ਹੋਏ। ਅੰਤ ਵਿੱਚ ਆਈਆ ਹੋਈਆ ਸੰਗਤਾ ਦਾ ਸ. ਸੁਦੇਸ਼ ਪਾਲ ਸਿੰਘ ਮਲੋਟ ਕੌਮੀ ਪ੍ਰਧਾਨ ਧਾਣਕ ਸਿੱਖ ਭਾਈਚਾਰਾ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

Back to top button