ਭਾਰਤ ਵਿਕਾਸ ਪ੍ਰੀਸ਼ਦ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

ਮਲੋਟ :- ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਖੂਨਦਾਪ ਕੈਂਪ ਸਥਾਨਕ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਲਾਇਆ ਗਿਆ । ਇਸ ਕੈਂਪ ਦਾ ਸ਼ੁੱਭ ਆਰੰਭ ਸ੍ਰੀਮਤੀ ਪੂਜਾ ਕਾਮਰਾ ਵਧਵਾ ਅਤੇ ਉਹਨਾਂ ਦੇ ਪਤੀ ਵਿਕਾਸ ਵਧਵਾ ਵੱਲੋਂ ਆਪਣੇ ਸ਼ੁੱਭ ਹੱਥਾਂ ਨਾਲ ਕੀਤਾ ਗਿਆ ਜਦਕਿ ਕੈਂਪ ਵਿਚ ਸਬਜੀਮੰਡੀ ਯੂਨੀਅਨ ਅਤੇ ਰੇਹੜੀ ਫੜੀ ਯੂਨੀਅਨ ਮਲੋਟ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ । ਇਸ ਮੌਕੇ ਪ੍ਰੀਸ਼ਦ ਚੇਅਰਮੈਨ ਰਾਜ ਰੱਸੇਵਟ ਅਤੇ ਪ੍ਰਧਾਨ ਰਜਿੰਦਰ ਪਪਨੇਜਾ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਵਿਸ਼ੇਸ਼ ਤੌਰ ਤੇ ਥਾਲਾਸੀਮੀਆ ਤੋਂ ਪੀੜਤ ਬੱਚਿਆਂ ਦੇ ਲਈ ਲਾਇਆ ਗਿਆ ਹੈ । ਉਨਾਂ ਕਿਹਾ ਕਿ 100 ਤੋਂ ਵੱਧ ਯੂਨਿਟ ਖੂਨ ਅੱਜ ਸ਼ਹਿਰ ਵਾਸੀਆਂ ਵੱਲੋਂ ਦਿੱਤਾ ਜਾਏਗਾ ਅਤੇ ਖੂਨਦਾਨ ਮਾਨਵਤਾ ਦੀ ਸੱਭ ਤੋਂ ਅਹਿਮ ਸੇਵਾ ਹੈ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਖੁਦ ਖੂਨਦਾਨ ਵੀ ਕੀਤਾ ਅਤੇ ਕਿਹਾ ਕਿ ਇਹ ਖੂਨ ਕਿਸੇ ਕੀਮਤੀ ਮਨੁੱਖੀ ਜਾਨ ਨੂੰ ਬਚਾਉਣ ਦੇ ਵਿਚ ਸਹਾਈ ਹੁੰਦਾ ਹੈ ਇਸ ਲਈ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ । ਇਸ ਮੌਕੇ ਸ਼ਗਨ ਲਾਲ ਗੋਇਲ, ਆਰਟੀਆਈ ਦੇ ਚੇਅਰਮੈਨ ਜੋਨੀ ਸੋਨੀ, ਪ੍ਰਧਾਨ ਮਲੋਟ ਚਰਨਜੀਤ ਖੁਰਾਣਾ, ਪਵਨ ਨੰਬਰਦਾਰ, ਕਾਲੀ ਕਾਠਪਾਲ, ਨਰੇਸ਼ ਚਰਾਇਆ, ਹੈਪੀ ਡਾਵਰ ਆਦਿ ਸਮੇਤ ਵੱਡੀ ਗਿਣਤੀ ਪਤਵੰਤਿਆਂ ਨੇ ਹਾਜਰੀ ਲਵਾਈ ।