ਕਵਿਤਾ

ਮੈ ਇੱਕ ਔਰਤ ਹਾਂ-2 ਪਰ ਮੈ ਖੁੱਲ ਕੇ ਜੀਅ ਨਹੀ ਸਕਦੀ ਕਿਉਕਿ ਮੈਨੂੰ ਹਾਲੇ ਆਜਾਦੀ ਨਹੀ ਮਿਲੀ ਪਤਾ ਨਹੀ 15 ਨੂੰ ਕਿਹੜੀ ਆਜਾਦੀ ਮਨਾਈ ਜਾਦੀ ਹੈ-2 ਮੇਰਾ ਦੇਸ਼ ਤਾਂ ਉਸ ਦਿਨ ਆਜਾਦ ਹੋਊ ਜਿਸ ਦਿਨ ਔਰਤ ਆਜਾਦ ਹੋਊ ਕਹਿੰਦੇ ਨੇ ਔਰਤ ਚੰਨ ਤੇ ਪਹੁੰਚ ਗਈ ਪਰ ਬਾਲਾਤਕਾਰੀ ਤਾਂ ਖੁੱਲੇ ਆਮ ਘੁੰਮਦੇ ਨੇ ਕਹਿੰਦੇ ਨੇ ਔਰਤ ਨੇ ਤਰੱਕੀ ਕਰ ਲਈ ਪਰ ਦਰਿੰਦੇ ਤਾਂ ਸੜਕਾਂ ਤੇ ਸ਼ਰੇਆਮ ਘੁੰਮਦੇ ਨੇ ਬਾਲਾਤਕਾਰੀਆਂ ਨੂੰ ਬੱਚੀਆਂ ਤੇ ਰਹਿਮ ਨਹੀਂ ਔਰਤ ਦੀ ਆਜਾਦੀ ਸਾਡਾ ਪੁਰਾਣਾ ਵਹਿਮ ਨਹੀਂ ਔਰਤ ਇੱਕ ਮਾਂ,ਭੈਣ ,ਪਤਨੀ ਕਿੰਨੇ ਹੀ ਰੂਪ ਲੌਦੀ ਹੈ ਸਾਰੇ ਹੀ ਦੁੱਖ ਆਪਣੇ ਮੋਢੇ ਤੇ ਸਹਾਰ ਲੈਂਦੀ ਹੈ ਗੰਦੀ ਨਾਲੀ ਦੇ ਕੀੜਿਆਂ ਨੂੰ ਕਾਨੂੰਨ ਦਾ ਕੋਈ ਡਰ ਨਹੀ-2 ਜਦੋ ਦਿਮਾਗ ਤੇ ਹਵਸ ਭਾਰੀ ਹੋਵੇ ਫਿਰ ਕਿਸੇ ਦਾ ਡਰ ਨਹੀ ਜੇ ਔਰਤ ਦੀ ਕੁੱਖ ਵਿੱਚੋ ਕੁੜੀ ਦਾ ਅੰਸ਼ ਹੋਵੇ ਤਾਂ ਵੀ ਔਰਤ ਨੂੰ ਨੀਵਾਂ ਦਰਜਾ ਦਿੱਤਾ ਜਾਦਾ ਹੈ ਜੇ ਔਰਤ ਦੀ ਗੋਦ ਨਾ ਭਰੀ ਹੋਵੇ ਤਾਂ ਵੀ ਔਰਤ ਨੂੰ ਨੀਵਾਂ ਦਰਜਾ ਦਿੱਤਾ ਜਾਦਾ ਹੈ ਆਉ ਸਾਰੇ ਰਲ ਮਿਲ ਕੇ ਔਰਤ ਦੇ ਹੱਕ ਵਿੱਚ ਲੜੀਏ-2 ਤੇ ਇੱਕ ਨਵੇਂ ਆਜਾਦ ਹੋਏ  ਸਮਾਜ ਵਿੱਚ ਖੜੀਏ -2 ਗੁਰਮੀਤ ਕੌਰ ਮੀਤ,ਕੋਟਕਪੂਰਾ, 9803337020