World News
ਇਟਲੀ ‘ਚ ਨੇਤਰਹੀਣ ਭਾਰਤੀ ਕੁੜੀ ਨੇ ਚਮਕਾਇਆ ਭਾਰਤ ਦਾ ਨਾਂ

ਸਨਜੋਵਾਨੀ ਸਕੂਲ ਦੀ ਵਿਦਿਆਰਥਣ ਨੇਤਰਹੀਣ ਭਾਰਤੀ ਮਨੀਸ਼ਾ ਰਾਣੀ ਨੇ 10 ‘ਚੋਂ 9.33 ਅੰਕ ਪ੍ਰਾਪਤ ਕਰਕੇ ਪੂਰੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਰਿਮਨੀ ਵਿਖੇ ਹੋਏ ਬਰੇਲ ਲਿਪੀ ਦੇ ਮੁਕਾਬਲਿਆਂ ‘ਚ ਮਨੀਸ਼ਾ ਰਾਣੀ ਪਹਿਲਾ ਪ੍ਰਾਪਤ ਸਥਾਨ ਕੀਤਾ ਸੀ। ਇਸ ਵਾਰ ਫਿਰ ਉਸ ਨੇ ਇਕਨੋਮੀਕਲ ਸੋਸ਼ਲ ‘ਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਮਨੀਸ਼ਾ ਦੇ ਪਿਤਾ ਦਵਿੰਦਰ ਰਾਮ ਤੇ ਮਾਤਾ ਮੀਨਾ ਕੁਮਾਰੀ ਆਪਣੀ ਕੁੜੀ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹੈ|