India News

ਏਕਨਾਥ ਸ਼ਿੰਦੇ ਚੁਣੇ ਗਏ ਸ਼ਿਵਸੈਨਾ ਦੇ ਨੇਤਾ

ਮੁੰਬਈ:- ਮਹਾਰਾਸ਼ਟਰ ਦੇ ਮੰਤਰੀ ਏਕਨਾਥ ਸ਼ਿੰਦੇ ਨੂੰ ਅੱਜ ਭਾਵ ਵੀਰਵਾਰ ਨੂੰ ਸਦਨ ‘ਚ ਸ਼ਿਵਸੈਨਾ ਦਾ ਨੇਤਾ ਚੁਣ ਲਿਆ ਗਿਆ ਹੈ। ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਪਾਰਟੀ ਨੇਤਾ ਅਦਿੱਤਿਆ ਠਾਕਰੇ ਨੇ ਰੱਖਿਆ। ਖੁਦ ਠਾਕਰੇ ਦਾ ਨਾਂ ਵੀ ਇਸ ਅਹੁਦੇ ਲਈ ਚਰਚਾ ‘ਚ ਸੀ। ਦਾਦਰ ਇਲਾਕੇ ‘ਚ ਸਥਿਤ ਪਾਰਟੀ ਦਫਤਰ ‘ਸੈਨਾ ਭਵਨ’ ‘ਚ ਨਵੇਂ ਚੁਣੇ ਗਏ ਵਿਧਾਇਕਾਂ ਦੀ ਬੈਠਕ ‘ਚ ਸ਼ਿੰਦੇ ਦੇ ਨਾਂ ਦਾ ਐਲਾਨ ਕੀਤਾ ਗਿਆ। ਪਾਰਟੀ ਮਾਹਰਾਂ ਨੇ ਦੱਸਿਆ ਹੈ ਕਿ ਪਾਰਟੀ ਮੁਖੀ ਅਤੇ ਅਦਿੱਤਿਆ ਦੇ ਪਿਤਾ ਊਧਵ ਠਾਕਰੇ ਆਪਣੇ ਬੇਟੇ ਨੂੰ ਸ਼ਿਵਸੈਨਾ ਵਿਧਾਇਕ ਦਲ ਦਾ ਮੁਖੀ ਬਣਾਏ ਜਾਣ ਦੇ ਇਛੁੱਕ ਨਹੀਂ ਸੀ।

Leave a Reply

Your email address will not be published. Required fields are marked *

Back to top button