Malout News

ਲਿਟਲ ਐਂਜਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਸਾਲਾਨਾ ਖੇਡਾਂ ਕਰਵਾਈਆਂ

 ਮਲੋਟ:- ਪਿੰਡ ਪੰਨੀਵਾਲਾ ਫੁੱਤਾ ਦੇ ਲਿਟਲ ਐਂਜਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਸਲਾਨਾ ਖੇਡਾਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਸ਼ੀਨੂੰ ਬਾਲਾ ਦੀ ਅਗਵਾਈ ਹੇਠ ਸਮੂਹ ਸਟਾਫ਼ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਵਿਚ ਲੜਕੇ ਅਤੇ ਲੜਕੀਆਂ ਦੇ ਗਰੀਨ, ਬਲੂਅ, ਰੈੱਡ ਹਾਊਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 100 , 200 , 400 , 800 ਮੀਟਰ ਦੌੜ , ਲੰਬੀ ਛਾਲ, ਉੱਚੀ ਛਾਲ, ਰੱਸਾਕਸ਼ੀ ਅਤੇ ਰਿਲੇਅ ਦੌੜ ਵਿਚ ਹਿੱਸਾ ਲਿਆ । ਅੱਠਵੀਂ ਜਮਾਤ ਦਾ ਵਿਦਿਆਰਥੀ ਕਾਰਤਿਕ ਅਤੇ ਦਸਵੀਂ ਜਮਾਤ ਦਾ ਹਰਪ੍ਰੀਤ ਨੂੰ ਵਧੀਆ ਖਿਡਾਰੀਆਂ ਐਲਾਨਿਆ ਗਿਆ ।ਸਕੂਲ ਪਿੰਸੀਪਲ ਸ੍ਰੀਮਤੀ ਸ਼ੀਨੂੰ ਬਾਲਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੜ੍ਹਾਈ ਵਿਚ ਮਿਹਨਤ ਅਤੇ ਲਗਨ ਨਾਲ ਸਫਲਤਾ ਹਾਸਲ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਖੇਡਾਂ ਵਿਚ ਵੀ ਮਿਹਨਤ ਅਤੇ ਲਗਨ ਨਾਲ ਹੀ ਜਿੱਤ ਪ੍ਰਾਪਤ ਹੁੰਦੀ ਹੈ।

Leave a Reply

Your email address will not be published. Required fields are marked *

Back to top button