District NewsMalout News

ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਆਨਲਾਈਨ ਸੰਵਾਦ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਜੁੜੇ ਲੋਕ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ਼੍ਰੀ ਸਿਬਿਨ ਸੀ ਵੱਲੋਂ ਨਿਵੇਕਲੀ ਪਹਿਲ ਤਹਿਤ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਲੋਕਾਂ ਨਾਲ ਸੰਵਾਦ ਕਰਨ ਦੇ ਪ੍ਰੋਗਰਾਮ ਨੂੰ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਲਗਾਈਆਂ ਗਈਆਂ ਐੱਲ.ਐੱਫ.ਡੀ ਰਾਹੀਂ ਇਹ ਪ੍ਰੋਗਰਾਮ ਲਾਈਵ ਵੇਖਿਆ।

ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਰੈੱਡ ਕ੍ਰਾਸ ਭਵਨ ਵਿਖੇ ਗਿਆਨਸ਼ਾਲਾ ਲਾਈਬ੍ਰੇਰੀ ਵਿਖੇ ਲੱਗੀ ਐੱਲ.ਐੱਫ.ਡੀ ਤੇ ਨੌਜਵਾਨਾਂ ਨੇ ਵੱਡੇ ਉਤਸ਼ਾਹ ਨਾਲ ਇਹ ਪ੍ਰੋਗਰਾਮ ਵੇਖਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਣ ਵੀ ਕੀਤਾ ਕਿ ਉਹ ਇਸ ਵਾਰ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਜਰੂਰ ਕਰਣਗੇ। ਇਸੇ ਤਰ੍ਹਾਂ ਸੇਵਾ ਕੇਂਦਰਾਂ ਵਿੱਚ ਵੀ ਆਪਣੇ ਕੰਮ ਕਾਜ ਲਈ ਆਏ ਲੋਕਾਂ ਨੇ ਵੀ ਇਹ ਪ੍ਰੋਗਰਾਮ ਵੇਖਿਆ। ਇਸੇ ਤਰ੍ਹਾਂ ਹਸਪਤਾਲਾਂ ਵਿੱਚ ਲੱਗੀਆਂ ਐੱਲ.ਐੱਫ.ਡੀ ਤੇ ਵੀ ਓ.ਪੀ.ਡੀ ਵਿੱਚ ਆਏ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਵੇਖਿਆ। ਜਿਕਰਯੋਗ ਹੈ ਕਿ ਜਿਲ੍ਹੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਜਾਗਰੂਕਤਾ ਲਈ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਹਨ।

Author : Malout Live

Back to top button