District NewsMalout News

ਸੀ.ਜੀ.ਐੱਮ ਕਾਲਜ ਮੋਹਲਾਂ ਵਿੱਚ ਕਰਵਾਈ ਗਈ ਵਿਦਾਇਗੀ ਪਾਰਟੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੀ.ਜੀ.ਐੱਮ ਕਾਲਜ ਮੋਹਲਾਂ ਵਿਖੇ ਬੀ.ਏ ਦੇ ਤੀਜੇ ਸਾਲ ਅਤੇ ਐਮ.ਏ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਰੱਖਿਆ ਗਿਆ। ਇਸ ਪਾਰਟੀ ਦੀ ਸ਼ੁਰੂਆਤ ਸਹਾਇਕ ਪ੍ਰੋਫੈਸਰ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸੁਆਗਤੀ ਭਾਸ਼ਨ ਨਾਲ ਕੀਤੀ। ਇਸ ਤੋਂ ਬਾਅਦ ਕਾਲਜ ਚੇਅਰਮੈਨ ਸਤਪਾਲ ਮੋਹਲਾਂ ਨੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਂਵਾਂ ਦਿੱਤੀਆਂ ਅਤੇ ਉਹਨਾਂ ਨੂੰ ਉੱਚ ਮੁਕਾਮ ਹਾਸਿਲ ਕਰਨ ਲਈ ਪ੍ਰੇਰਨਾ ਦਿੱਤੀ। ਚੇਅਰਮੈਨ ਸਾਹਿਬ ਨੇ ਆਪਣੀ ਜਿੰਦਗੀ ਦੇ ਨਿੱਜੀ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਕਮੇਟੀ ਮੈਬਰ ਜਗਤਾਰ ਬਰਾੜ ਨੇ ਕਾਲਜ ਦੀ ਪੜਾਈ ਦੌਰਾਨ ਚੰਗੇ ਅੰਕ ਪ੍ਰਾਪਤ ਕਰਕੇ ਅਤੇ ਹੋਰਨਾਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਜਿੰਨਾਂ ਵਿਦਿਆਰਥੀਆਂ ਨੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ, ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਮੈਨੇਜ਼ਮੈਂਟ ਨਵਜੀਤ ਮੋਹਲਾਂ ਅਤੇ ਰਾਜ ਕੁਮਾਰ ਵੀ ਹਾਜ਼ਿਰ ਸਨ। ਇਸ ਪਾਰਟੀ ਵਿੱਚ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ। ਆਪਣੀ ਕਾਬਲੀਅਤ ਦਾ ਜੋਰ ਦਿਖਾਉਂਦੇ ਹੋਏ ਮਿਸਟਰ ਫੇਅਰਵੈੱਲ ਦਾ ਖਿਤਾਬ ਲਵਪ੍ਰੀਤ ਸਿੰਘ ਅਤੇ ਮਿਸ. ਫੇਅਰਵੈੱਲ ਦਾ ਖਿਤਾਬ ਲਖਵੀਰ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋਫੈਸਰ ਗਗਨਦੀਪ ਸਿੰਘ ਅਤੇ ਪ੍ਰੋ. ਸਿੰਮੀਪ੍ਰੀਤ ਕੌਰ ਤੋਂ ਇਲਾਵਾ ਪ੍ਰੋ. ਸੁਮਨ ਗਾਂਧੀ, ਪ੍ਰੋ. ਜਰਮਨਬੀਰ ਸਿੰਘ, ਪ੍ਰੋ. ਨਿਰਮਲ ਕੌਰ, ਪ੍ਰੋ. ਹਰਜੀਤ ਕੌਰ, ਪ੍ਰੋ. ਪਵਨਪ੍ਰੀਤ ਸਿੰਘ, ਪ੍ਰੋ. ਸਰਬਜੀਤ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਛਿੰਦਰਪਾਲ ਕੌਰ ਹਾਜ਼ਿਰ ਸਨ।

Author : Malout Live

Back to top button