District NewsMalout News

ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀਆਂ ਵਿਦਿਆਰਥਣਾਂ ਨੇ ਦੱਸਵੀਂ ਦੇ ਬੋਰਡ ਦੇ ਨਤੀਜਿਆਂ ਵਿੱਚ ਮਾਰੀ ਬਾਜ਼ੀ

ਮਲੋਟ : ਜੀ.ਟੀ.ਬੀ ਖਾਲਸਾ ਸੀਨੀ. ਸੈਕੰ. ਸਕੂਲ ਮਲੋਟ ਨੇ ਇਸ ਵਾਰ ਫ਼ਿਰ ਹਰ ਵਾਰ ਦੀ ਤਰ੍ਹਾਂ ਮੈਟ੍ਰਿਕ ਦੇ ਬੋਰਡ ਨਤੀਜਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆ ਉੱਚ ਪੁਜੀਸ਼ਨਾਂ ਹਾਸਿਲ ਕੀਤੀਆਂ। ਇਸ਼ਿਤਾ ਬਜਾਜ ਸਪੁੱਤਰੀ ਖੁਸ਼ਵਿੰਦਰਪਾਲ ਨੇ 617/650 (94.9%), ਜਸਮੀਨ ਕੌਰ ਸਪੁੱਤਰੀ ਸ. ਛਿੰਦਰ ਸਿੰਘ ਨੇ 614/650 (94.4%) भडे भरुवीड बैव मउठी म. टिवाल मिथ ते 613/650 (94.3%) ਅੰਕ ਹਾਸਿਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ।

ਸੰਸਥਾ ਦੇ ਕੁੱਲ 84 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ ਤੇ ਸਾਰੇ ਹੀ ਚੰਗੇ ਅੰਕਾਂ ਨਾਲ ਪਾਸ ਹੋਏ ਅਤੇ ਸੰਸਥਾ ਦਾ ਨਤੀਜਾ 100% ਰਿਹਾ। ਪੰਜ ਵਿਦਿਆਰਥੀਆਂ ਨੇ 90%, 19 ਵਿਦਿਆਰਥੀਆਂ ਨੇ 85%, 31 ਵਿਦਿਆਰਥੀਆਂ ਨੇ 80%, 57 ਵਿਦਿਆਰਥੀਆਂ ਨੇ 70% ਅਤੇ 79 ਵਿਦਿਆਰਥੀਆਂ ਨੇ 60% ਤੋਂ ਵਧੇਰੇ ਅੰਕ ਪ੍ਰਾਪਤ ਕੀਤੇ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ ਅਤੇ ਵਾਈਸ ਪ੍ਰਿੰਸੀਪਲ ਮੈਡਮ ਸੋਨੀਆ ਸ਼ਰਮਾਂ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Author : Malout Live

Back to top button