District NewsMalout News

ਪੰਜਾਬ ਪ੍ਰਦੇਸ਼ ਵਪਾਰ ਮੰਡਲ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵਿੱਚ ਅਹੁਦੇਦਾਰਾਂ ਦੀ ਕੀਤੀ ਗਈ ਨਿਯੁਕਤੀ

ਮਲੋਟ:- ਬੀਤੇ ਦਿਨ ਜਿਲ੍ਹਾ ਵਪਾਰ ਮੰਡਲ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਪਰਦੀਪ ਧੀਂਗੜਾ ਦੀ ਪ੍ਰਧਾਨਗੀ ਹੇਠ ਵਪਾਰ ਮੰਡਲ ਦੇ ਦਫਤਰ ਵਿੱਚ ਹੋਈ। ਇਸ ਮੀਟਿੰਗ ਵਿੱਚ ਜਿਲ੍ਹਾ ਵਪਾਰ ਮੰਡਲ ਦੇ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਸੋਮ ਨਾਥ ਮਕੱੜ, ਵਰੁਣ ਗੂੰਬਰ, ਸੁਰਿੰਦਰ ਗਾਬਾ, ਪੀਰਦਾਨ ਐਡਵੋਕੇਟ, ਸੰਜੀਵ ਅਛਰੇਜਾ, ਮੀਨੂ ਜ਼ੈਨ, ਵਿਜੈ ਗੂੰਬਰ, ਰਾਕੇਸ਼ ਕੁਮਾਰ ਬੰਟੀ, ਲਖਜ਼ੀਤ ਸਿੱਧੂ ਲੱਖਾ, ਰੋਸ਼ਨ ਲਾਲ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

                           

ਇਸ ਮੌਕੇ ਪੰਜਾਬ ਵਾਇਸ ਪ੍ਰਧਾਨ ਅਤੇ ਜਿਲ੍ਹਾ ਜਨਰਲ ਸੈਕਰੇਟਰੀ ਸੁਨੀਲ ਚਲਾਨਾ, ਪੰਜਾਬ ਸੈਕਰੇਟਰੀ ਕੇਵਲ ਅਰੋੜਾ, ਪੰਜਾਬ ਪ੍ਰੈੱਸ ਸੈਕਰੇਟਰੀ ਵੰਸ਼ ਧੀਂਗੜਾ, ਰਮਨ ਸਪਰਾ, ਜਿਲ੍ਹਾ ਵਾਇਸ ਪ੍ਰਧਾਨ ਅਵਤਾਰ ਸਿੰਘ ਸੋਨੀ, ਵਿਨੋਦ ਬਾਂਸਲ ਮੌਜੂਦ ਸਨ। ਇਨ੍ਹਾਂ ਸਾਰੇ ਅਹੁਦੇਦਾਰਾਂ ਨੇ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਨਵੀਂ ਟੀਮ ਹਰ ਕੰਮ ਵਿੱਚ ਜਿਲ੍ਹਾ ਵਪਾਰ ਮੰਡਲ ਨੂੰ ਆਪਣਾ ਪੂਰਾ ਸਹਿਯੋਗ ਦੇਵੇਗੀ ਅਤੇ ਵਪਾਰ ਸੰਬੰਧੀ ਵਪਾਰੀਆ ਨੂੰ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਸੰਬੰਧੀ ਤਨ-ਮਨ ਨਾਲ ਸੇਵਾ ਕਰਕੇ ਜਿਲ੍ਹਾ ਵਪਾਰ ਮੰਡਲ ਦਾ ਹਮੇਸ਼ਾ ਮਾਣ ਵਧਾਉਣਗੇ।

Leave a Reply

Your email address will not be published. Required fields are marked *

Back to top button