Malout News

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ

 ਮਲੋਟ:- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਦੇ 13 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 8 ਮਾਮਲੇ ਮਲੋਟ, 2 ਮਾਮਲੇ ਸ੍ਰੀ ਮੁਕਤਸਰ ਸਾਹਿਬ, 2  ਮਾਮਲੇ ਗਿੱਦੜਬਾਹਾ ਅਤੇ 1 ਮਾਮਲਾ ਪਿੰਡ ਚੱਕ ਸ਼ੇਰੇਵਾਲਾ ਨਾਲ ਸਬੰਧਿਤ ਹਨ। ਇਹਨਾਂ ਵਿੱਚੋਂ ਮਲੋਟ ਵਿੱਚ ਪਾਏ ਗਏ ਕੋਰੋਨਾ ਪੋਜ਼ੀਟਿਵ ਮਾਮਲਿਆਂ ਵਿੱਚੋਂ 6 ਮਾਮਲੇ ਏਕਤਾ ਨਗਰ, 1 ਅਜੀਤ ਨਗਰ ਅਤੇ 1 ਮਾਮਲਾ ਸੂਰਜ ਰਾਮ ਮਾਰਕੀਟ ਨਾਲ ਸੰਬੰਧਿਤ ਹਨ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੁਣ ਕੁੱਲ ਕੇਸ 198 ਹੋ ਗਏ ਹਨ। ਅੱਜ 4 ਮਰੀਜ਼ਾਂ ਨੂੰ ਕੋਰੋਨਾ ਹਸਪਤਾਲ ‘ਤੋਂ ਛੁੱਟੀ ਮਿਲ ਗਈ ਹੈ ਅਤੇ ਹੁਣ ਐਕਟਿਵ ਮਾਮਲੇ 38 ਹਨ।

Leave a Reply

Your email address will not be published. Required fields are marked *

Back to top button