District NewsMalout News

ਸ਼੍ਰੀ ਸੱਤਿਆ ਸਾਈ ਬੀ.ਐੱਡ ਕਾਲਜ ਕਰਾਈਵਾਲਾ ਵਿਖੇ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ

ਮਲੋਟ: ਬੀਤੇ ਦਿਨੀਂ 14 ਫਰਵਰੀ 2024 ਨੂੰ ਸ਼੍ਰੀ ਸੱਤਿਆ ਸਾਈ ਬੀ.ਐੱਡ ਕਾਲਜ ਕਰਾਈਵਾਲਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆI ਇਸ ਮੌਕੇ ਪਤੰਗ ਬਣਾਉਣ ਅਤੇ ਪਤੰਗ ਉਡਾਉਣ ਦਾ ਮੁਕਾਬਲਾ ਕਰਵਾਇਆ ਗਿਆI ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆI ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਠਕਰਾਲ ਨੇ ਬਸੰਤ ਪੰਚਮੀ ਤਿਉਹਾਰ ਦੀ

ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਸਾਨੂੰ ਇਹੋ ਜਿਹੇ ਤਿਉਹਾਰ (ਰੁੱਤ ਪਰਿਵਰਤਨ) ਮਨਾਉਣੇ ਚਾਹੀਦੇ ਹਨI ਉਨ੍ਹਾਂ ਨੇ ਚਾਈਨਾ ਡੋਰ ਦੇ ਹਾਨੀਕਾਰਕ ਨਤੀਜਿਆਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਨੂੰ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਨਾਲ ਹੀ ਵੀਰ ਹਕੀਕਤ ਰਾਏ ਦੇ ਧਰਮ ਲਈ ਕੀਤੇ ਬਲਿਦਾਨ ਨੂੰ ਯਾਦ ਕਰਾਉਂਦੇ ਹੋਏ ਉਹਨਾਂ ਨੂੰ ਨਮਨ ਕੀਤਾI ਇਸ ਉਪਰਾਲੇ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਂਘਾ ਕੀਤੀI

Author: Malout Live

Back to top button