District NewsMalout News

ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਵਿਖੇ ਕੱਲ੍ਹ 26 ਅਪ੍ਰੈਲ ਨੂੰ ਹੋਵੇਗੀ ਇੱਕ ਵਿਸ਼ੇਸ਼ ਇਕੱਤਰਤਾ ਮੀਟਿੰਗ

ਮਲੋਟ : ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਮਲੋਟ ਵਿਖੇ ਕੱਲ੍ਹ 26 ਅਪ੍ਰੈਲ ਨੂੰ ਸਵੇਰੇ 11:00 ਵਜੇ ਸਰਬੱਤ ਸੰਗਤਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਮੀਟਿੰਗ ਰੱਖੀ ਗਈ ਹੈ। ਜਾਣਕਾਰੀ ਦਿੰਦਿਆ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਵਿਸ਼ੇਸ਼ ਵਿਚਾਰਾਂ ਤੇ ਗੁਰਮੱਤਾ ਕੀਤਾ ਜਾਵੇਗਾ।

ਬਾਬਾ ਬਲਜੀਤ ਸਿੰਘ ਵੱਲੋਂ ਬੇਨਤੀ ਹੈ ਕਿ ਸਰਬੱਤ ਸੰਗਤਾਂ ਦਾ ਇੱਕ ਜੀਅ ਇਸ ਧਾਰਮਿਕ ਇਕੱਤਰਤਾ ਮੀਟਿੰਗ ਵਿੱਚ ਹਾਜ਼ਿਰ ਹੋਵੇ। ਵਧੇਰੇ ਜਾਣਕਾਰੀ ਲਈ ਇਸ ਨੰਬਰ 986423100 ਤੇ ਸੰਪਰਕ ਕਰੋ।

Author : Malout Live

Back to top button