Malout News

ਡਾਕਟਰ ਐੱਸ.ਪੀ. ਸਿੰਘ ਓਬਰਾਏ ਜੀ ਦੀ ਅਗਵਾਈ ਹੇਠ ਮਲੋਟ ਵਿਚ ਕੋਰੋਨਾ ਮਰੀਜ਼ਾਂ ਲਈ ਕੋਵਿਡ 19 ਵੈਨ ਸ਼ੁਰੂ ਕੀਤੀ

ਮਲੋਟ :- ਬੀਤੇ ਦਿਨੀਂ ਮਾਣਯੋਗ ਡਾਕਟਰ ਐੱਸ.ਪੀ. ਸਿੰਘ ਓਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ ਯੂਨਿਟ ਮਲੋਟ ਇਕਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਰੋਨਾ ਮਰੀਜ਼ਾਂ ਲਈ ਕੋਵਿਡ 19 ਵੈਨ ਸ਼ੁਰੂ ਕੀਤੀ ਗਈ ਹੈ ਜਿਸਨੂੰ ਨਗਰ ਕੌਂਸਲ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਪ੍ਰੋਜੈਕਟ ਚੇਅਰਮੈਨ ਰਿੰਕੂ ਅਨੇਜਾ ਨੇ ਮਾਤਾ ਅੰਗੂਰੀ ਦੇਵੀ ਮੰਦਿਰ ਵਿਖੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਘਰਾਂ ਵਿੱਚ ਆਈਸੋਲੇਟ ਮਰੀਜ਼ਾਂ ਨੂੰ ਨੇੜਲੇ ਕੋਵਿਡ ਸੈਂਟਰਾਂ ਤੱਕ ਪਹੁੰਚਾਉਣ ਦੀ ਸੇਵਾ ਕਰੇਗੀ।

ਇਹ ਸੇਵਾ ਟਰੱਸਟ ਵੱਲੋਂ ਮਲੋਟ ਇਲਾਕੇ ਲਈ ਮੁਫ਼ਤ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਦਿੰਦਿਆ ਪ੍ਰੋਜੈਕਟ ਚੇਅਰਮੈਨ ਰਿੰਕੂ ਅਨੇਜਾ ਨੇ ਦੱਸਿਆ ਕਿ ਜੇਕਰ ਕਰੋਨਾ ਮਰੀਜ਼ ਨੂੰ ਨੇੜਲੇ ਹਸਪਤਾਲ ਜਾਣ ਲਈ ਵੈਨ ਚਾਹੀਦੀ ਹੋਵੇ ਤਾਂ 9041468006 ਤੇ ਸੰਪਰਕ ਕਰ ਸਕਦਾ ਹੈ ਅਤੇ ਇਸ ਵੈਨ ਲਈ ਸ਼ੰਭੂ ਮੰਡਲ ਅਤੇ ਬਿੱਟੂ ਬਾਗੜੀ ਨੂੰ ਪ੍ਰੋਜੈਕਟ ਇੰਚਾਰਜ ਲਗਾਇਆ ਗਿਆ ਹੈ।

Leave a Reply

Your email address will not be published. Required fields are marked *

Back to top button