District NewsMalout News

ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਵਿਖੇ ਕਰਵਾਏ ਅੰਮ੍ਰਿਤ ਸੰਚਾਰ ਵਿੱਚ 42 ਪ੍ਰਾਣੀਆਂ ਨੇ ਛੱਕਿਆ ਅੰਮ੍ਰਿਤ

ਮਲੋਟ : ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਪਿੰਡ ਦਾਨੇਵਾਲਾ ਮਲੋਟ ਵਿਖੇ ਕਰਵਾਏ ਗਏ ਅੰਮ੍ਰਿਤ ਸੰਚਾਰ ਵਿੱਚ 42 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛੱਕਿਆ। ਗੁਰੂ ਦੇ ਨਾਮ ਬਾਣੀ ਸਿਮਰਨ ਦੇ ਜਹਾਜ਼ ਵਿੱਚ ਸਵਾਰ ਹੋ ਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਹੁਕਮ ਮੰਨ ਕੇ ਗੁਰੂ ਦੇ ਸਿੰਘ ਅਤੇ ਸਿੰਘਣੀਆਂ ਸਜੀਆਂ।

ਇਸ ਮੌਕੇ ਪੰਜ ਪਿਆਰੇ ਸਾਹਿਬਾਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪਹੁੰਚੇ ਹੋਏ ਸਨ। ਪੰਜ ਪਿਆਰਿਆਂ ਦਾ ਮਾਣ ਸਨਮਾਨ ਸਿਰੋਪਾਓ ਆਦਿ ਨਾਲ ਕੀਤਾ ਗਿਆ। ਅੰਮ੍ਰਿਤ ਛੱਕਣ ਵਾਲੇ ਸਿੰਘ ਸਿੰਘਣੀਆਂ ਦਾ ਸਿਰੋਪਾਓ ਆਦਿ ਨਾਲ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਕੇਲੇ, ਫਰੂਟੀਆਂ, ਕੋਲਡ ਡਰਿੰਕ ਆਦਿ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Author : Malout Live

Back to top button