District NewsMalout News

ਜੀ.ਓ.ਜੀ ਜਲਦ ਹੋਣਗੇ ਬਹਾਲ, 23 ਦਸੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤਹਿ- ਹਰਪ੍ਰੀਤ ਸਿੰਘ

ਮਲੋਟ: ਜੀ.ਓ.ਜੀ ਸਕੀਮ ਨੂੰ ਪੰਜਾਬ ਸਰਕਾਰ ਜਲਦ ਬਹਾਲ ਕਰ ਸਕਦੀ ਹੈ। ਇਸ ਸੰਬੰਧੀ ਜੀ.ਓ.ਜੀ ਆਗੂਆਂ ਦੀ ਇੱਕ ਮੀਟਿੰਗ 23 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਣ ਜਾ ਰਹੀ ਹੈ। ਇਹ ਖੁਲਾਸਾ ਕਰਦਿਆਂ ਜੀ.ਓ.ਜੀ ਤਹਿਸੀਲ ਮਲੋਟ ਦੇ ਸਾਬਕਾ ਇੰਚਾਰਜ ਵਰੰਟ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 9 ਸਤੰਬਰ ਨੂੰ ਪੰਜਾਬ ਕੈਬਨਿਟ ਵੱਲੋਂ ਜੀ.ਓ.ਜੀ ਸਕੀਮ ਨੂੰ ਬੰਦ ਕਰਨ ਉਪਰੰਤ 31 ਮੈਂਬਰੀ ਜੀ.ਓ.ਜੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਜਿਸ ਉਪਰੰਤ ਇੱਕ ਮੀਟਿੰਗ ਪਹਿਲਾਂ ਮੁੱਖ ਮੰਤਰੀ ਦੇ ਓ.ਐੱਸ.ਡੀ ਨਾਲ ਹੋ ਚੁੱਕੀ ਹੈ, ਪਰ ਸਿੱਧਾ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਾ ਮਿਲਣ ਤੇ ਜੀ.ਓ.ਜੀ ਵਿੱਚ ਰੋਸ ਵੱਧਦਾ ਗਿਆ ਅਤੇ ਅਖੀਰ ਸੰਗਰੂਰ ਮੁੱਖ ਮੰਤਰੀ ਰਿਹਾਇਸ਼ ਮੂਹਰੇ ਪੱਕਾ ਧਰਨਾ ਲਾਉਣ ਦਾ ਫੈਸਲਾ ਲਿਆ ਗਿਆ। ਜਿਸ ਉਪਰੰਤ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਕਰਵਾਈ ਗਈ ਅਤੇ ਇਸ ਸੰਬੰਧੀ ਲਿਖਤੀ ਪੱਤਰ ਜੀ.ਓ.ਜੀ ਆਗੂ ਫਲਾਇੰਗ ਅਫ਼ਸਰ ਕਮਲ ਵਰਮਾ ਅਤੇ ਸੰਘਰਸ਼ ਕਮੇਟੀ ਦੇ ਨਾਮ ਜਾਰੀ ਕੀਤਾ ਗਿਆ ਅਤੇ ਧਰਨਾ ਟੱਲ ਗਿਆ। ਜਿਕਰਯੋਗ ਹੈ ਕਿ ਜੀ.ਓ.ਜੀ ਸਕੀਮ ਬੰਦ ਕਰਨ ਤੋਂ ਨਿਰਾਸ਼ ਸਾਬਕਾ ਸੈਨਿਕਾਂ ਵੱਲੋਂ ਹਿਮਾਚਲ ਅਤੇ ਗੁਜਰਾਤ ਸਮੇਤ ਹਰਿਆਣਾ ਜਿਮਨੀ ਚੋਣ ਵਿੱਚ ਵੀ ਆਪ ਪਾਰਟੀ ਖਿਲਾਫ਼ ਚੋਣ ਪ੍ਰਚਾਰ ਕੀਤਾ ਗਿਆ ਸੀ ਜਿਸਦਾ ਵੀ ਲੋਕ ਫਤਵੇ ਤੇ ਵੱਡਾ ਅਸਰ ਦੇਖਣ ਨੂੰ ਮਿਲਿਆ।

Author: Malout Live

Leave a Reply

Your email address will not be published. Required fields are marked *

Back to top button