District NewsMalout News

ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 10 ਵਿਦਿਆਰਥੀਆਂ ਦੀ ਹੋਈ ਸਟੇਟ ਲਈ ਚੋਣ

ਮਲੋਟ: ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਦਾ ਜਿਲ੍ਹਾ ਪੱਧਰੀ ਅਥਲੈਟਿਕਸ ਜੋ ਕਿ 21 ਅਕਤੂਬਰ ਤੋਂ 25 ਅਕਤੂਬਰ ਤੱਕ ਬਾਦਲ ਵਿਖੇ ਕਰਵਾਏ ਗਏ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਜਿਸ ਵਿਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਉੱਥੇ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਖਿਡਾਰੀਆਂ ਨੇ 14 ਗੋਲਡ ਮੈਡਲ, 6 ਸਿਲਵਰ ਮੈਡਲ ਅਤੇ ਇਕ ਬ੍ਰਾਊਨਜ਼ ਮੈਡਲ ਤੇ ਆਪਣਾ ਕਬਜ਼ਾ ਕੀਤਾ। ਜਿਸ ਵਿਚ U-19 ਵਰਗ ਵਿੱਚ ਹੁਸਨਪ੍ਰੀਤ ਕੌਰ ਨੇ ਡਿਸਕਸ ਥਰੋ ਵਿੱਚ ਗੋਲਡ ਅਤੇ ਜੈਵਲਿਨ ਥਰੋ ਵਿੱਚ ਵੀ ਗੋਲਡ, ਹਰਮਨਦੀਪ ਕੌਰ ਨੇ 100 ਮੀਟਰ ਵਿੱਚ ਗੋਲਡ, 200 ਮੀਟਰ ਵਿੱਚ ਗੋਲਡ, 4X100 ਮੀਟਰ ਰਿਲੇਅ ਰੇਸ ਵਿੱਚ ਗੋਲਡ, ਮਨਕੋਮਲ ਨੇ ਤੀਹਰੀ ਛਾਲ ਵਿੱਚ ਗੋਲਡ, ਲੰਬੀ ਛਾਲ ਵਿੱਚ ਸਿਲਵਰ, 4X100 ਮੀਟਰ ਰਿਲੇਅ ਰੇਸ ਵਿੱਚ ਗੋਲਡ ਅਤੇ 4X400 ਮੀਟਰ ਰਿਲੇਅ ਰੇਸ ਵਿੱਚ ਸਿਲਵਰ, ਅਰਨੀਤ ਕੌਰ ਨੇ 400 ਮੀਟਰ ਰੇਸ ਵਿੱਚ ਸਿਲਵਰ, ਇਸੇ ਤਰ੍ਹਾਂ ਹੀ U-17 ਵਰਗ ਵਿੱਚ ਸੀਆ ਨੇ 200 ਮੀਟਰ ਰੇਸ ਵਿੱਚ ਗੋਲਡ ਮੈਡਲ,

100 ਮੀਟਰ ਰੇਸ ਵਿੱਚ ਬਰਾਊਨਜ਼ ਮੈਡਲ, 4X100 ਰਿਲੇਅ ਵਿੱਚ ਸਿਲਵਰ ਮੈਡਲ, ਅੰਡਰ-19 ਲੜਕਿਆਂ ਵਿੱਚੋਂ ਸਹਿਬਜੋਤ ਸਿੰਘ ਢਿੱਲੋ ਨੇ 100 ਮੀਟਰ ਵਿੱਚ ਗੋਲਡ ਮੈਡਲ, ਲੰਬੀ ਛਾਲ ਵਿੱਚ ਗੋਲਡ ਮੈਡਲ 4X100 ਮੀਟਰ ਰਿਲੇਅ ਰੇਸ ਵਿੱਚ ਗੋਲਡ ਮੈਡਲ ਅਤੇ ਪ੍ਰਭਵੀਰ ਸਿੰਘ ਸੰਧੂ ਨੇ ਡਿਸਕਸ ਥਰੋ ਵਿੱਚ ਗੋਲਡ, ਤੀਹਰੀ ਛਾਲ ਵਿੱਚ ਸਿਲਵਰ ਮੈਡਲ, ਅੰਡਰ-17 ਵਰਗ ਵਿੱਚ ਵਿਸ਼ਵਜੀਤ ਸਿੰਘ ਨੇ ਸ਼ਾਟ-ਪੁੱਟ ਵਿੱਚ ਗੋਲਡ ਮੈਡਲ, ਏਕਨੂਰ ਸਿੰਘ ਨੇ ਡਿਸਕਸ ਥਰੋ ਵਿੱਚ ਗੋਲਡ ਮੈਡਲ, ਅੰਡਰ-14 ਵਰਗ ਵਿੱਚ ਮੋਹੰਮਦ ਰਿਜ਼ਵਾਨ ਨੇ ਉੱਚੀ ਛਾਲ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ। ਜਿਸ ਵਿੱਚ ਇਹ ਸਾਰੇ ਹੀ ਖਿਡਾਰੀ ਸਟੇਟ ਪੱਧਰੀ ਖੇਡਾਂ ਵਿੱਚ ਭਾਗ ਲੈਣਗੇ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਸ. ਬੋਹੜ ਸਿੰਘ, ਮੈਡਮ ਸਰੋਜ ਰਾਣੀ, ਗੁਰਪ੍ਰੀਤ ਸਿੰਘ, ਰਾਜਪ੍ਰੀਤ ਸਿੰਘ, ਗੁਰਮੀਤ ਸਿੰਘ, ਸਕੂਲ ਦੇ ਖਿਡਾਰੀਆਂ ਤੇ ਓਹਨਾਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ ਅਤੇ ਓਹਨਾ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

Author: Malout Live

Back to top button