District NewsMalout News

ਰਾਮ ਕੁਮਾਰ (ਰਾਮੂ) ਮੌਜੂਦਾ ਐੱਲ.ਆਈ.ਸੀ ਐਡਵਾਇਜ਼ਰ ਨੂੰ ਸਦਮਾ, ਵੱਡੇ ਭਰਾ ਦਾ ਹੋਇਆ ਦੇਹਾਂਤ

ਮਲੋਟ: ਸ਼੍ਰੀ ਰਾਜ ਕੁਮਾਰ (ਰਾਜੂ) ਪੁੱਤਰ ਸਵ. ਸ਼੍ਰੀ ਮੋਹਨ ਲਾਲ ਵਾਸੀ ਸ਼੍ਰੀ ਵਾਲਮੀਕਿ ਮੁਹੱਲਾ, ਬੁਰਜਾਂ ਰੋਡ, ਮਲੋਟ ਜੋ ਕਿ ਐਡਵੋਕੇਟ ਸ਼੍ਰੀ ਅਜੈ ਗੋਦਾਰਾ ਅਤੇ ਵਿਜੈ ਗੋਇਲ ਕੋਲ ਸਹਾਇਕ ਅਸਿਸਟੈਂਟ ਵੱਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਨਗਰ ਕੌਂਸਲ ਮਲੋਟ ਦੇ ਕਰਮਚਾਰੀ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ।

ਅੱਜ ਸਵੇਰੇ ਆਪਣੇ ਸਵਾਸਾਂ ਦੀ ਲੜੀ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਇਸ ਬਾਰੇ ਭਗਵਾਨ ਵਾਲਮੀਕਿ ਮੰਦਿਰ ਕਮੇਟੀ ਦੇ ਸਾਬਕਾ ਪ੍ਰਧਾਨ ਸ਼੍ਰੀ ਰਾਮ ਕੁਮਾਰ (ਰਾਮੂ) ਮੌਜੂਦਾ ਐੱਲ.ਆਈ.ਸੀ ਐਡਵਾਇਜ਼ਰ (ਛੋਟੇ ਭਰਾ) ਨੇ ਦੱਸਿਆ ਕਿ ਅੰਤਿਮ ਸਸਕਾਰ ਬਾਅਦ ਦੁਪਹਿਰ 03:00 ਵਜੇ ਦੇ ਕਰੀਬ ਪਟੇਲ ਨਗਰ, ਰਾਮ ਬਾਗ ਵਿਖੇ ਹੋਵੇਗਾ।

Author: Malout Live

Back to top button