District NewsMalout NewsPunjab

ਕਾਂਗਰਸ ਪਾਰਟੀ ਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਰਾਂਸਪੋਰਟ ਵਿਭਾਗ ਨੇ ਗੱਡੀ ਵਾਪਿਸ ਮੰਗਵਾਉਣ ਸੰਬੰਧੀ ਜਾਰੀ ਕੀਤਾ ਨੋਟਿਸ

ਮਲੋਟ (ਪੰਜਾਬ):- ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਚੰਡੀਗੜ ਨੇ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ, ਐੱਮ.ਐੱਲ.ਏ ਹਲਕਾ ਡੇਰਾ ਬਾਬਾ ਨਾਨਕ ਨੂੰ ਪੱਤਰ ਨੰ: ਸਟਕ-ਮਕਸ-ਡੀ.ਏ./ 7483 ਮਿਤੀ 27/04/22 ਨੂੰ ਮੰਤਰੀ ਕਾਰ ਸ਼ਾਖਾ ਪੰਜਾਬ ਦੀ ਕੈਬਨਿਟ ਰੈਂਕ ਦੀ ਗੱਡੀ ਨੰ: PB-65BA-1504 (Innova Crysta Top Model) ਨੂੰ ਵਾਪਸ ਮੰਗਵਾਉਣ ਸੰਬੰਧੀ ਪੱਤਰ ਜਾਰੀ ਕੀਤਾ।

ਇਸ ਦੌਰਾਨ ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਮੰਤਰੀ ਕਾਰ ਸ਼ਾਖਾ ਦੀ ਗੱਡੀ ਨੰ: PB-65 BA-1504 (Innova Crysta Top Model) ਜੋ ਆਪ ਜੀ ਦੇ ਨਾਲ ਚੱਲ ਰਹੀ ਹੈ, ਮੋਟਰ ਗੱਡੀ ਬੋਰਡ ਦੀਆਂ ਹਦਾਇਤਾਂ ਸਾਲ 2018 ਅਨੁਸਾਰ ਇਸ ਗੱਡੀ ਦੀ ਇੰਨਟਾਈਟਲਮੈਂਟ ਕੇਵਲ ਕੈਬਨਿਟ ਮੰਤਰੀ ਸਾਹਿਬਾਨਾਂ ਦੇ ਲਈ ਹੈ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੱਡੀ ਨੰ: PB-65BA-1504 ਵਾਪਿਸ ਮੰਤਰੀ ਕਾਰ ਸ਼ਾਖਾ, ਪੰਜਾਬ ਵਿਖੇ ਜਮ੍ਹਾਂ ਕਰਵਾਉਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਆਪ ਜੀ ਦੀ ਬਣਦੀ ਇੰਨਟਾਈਟਲਮੈਂਟ ਅਨੁਸਾਰ ਆਪ ਦੀ ਗੱਡੀ ਬਦਲੀ ਕੀਤੀ ਜਾ ਸਕੇ।

Author : Malout Live

Leave a Reply

Your email address will not be published. Required fields are marked *

Back to top button