District NewsMalout NewsPunjab

ਬੀਤੇ ਦਿਨ ਖੰਨਾ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਆਏ ਵਿਅਕਤੀ ਦੀ ਅਚਾਨਕ ਮੌਤ

ਮਲੋਟ:- ਖੰਨਾ ਵਿੱਚ ਬੀਤੇ ਦਿਨ 80 ਸਾਲਾ ਬਜ਼ੁਰਗ ਦੀ ਬੂਥ ’ਤੇ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਖੰਨਾ ਦੇ ਬੂਥ ਨੰਬਰ 121 ਵਿੱਚ ਸਥਾਨਕ ਏ.ਐੱਸ.ਹਾਈ ਸਕੂਲ ਦਾ ਰਿਟਾਇਰਡ ਮਾਸਟਰ ਦਿਵਾਨ ਚੰਦ ਜਿਵੇਂ ਹੀ ਵੋਟ ਪਾਉਣ ਲਈ ਸੈਂਟਰ ਵਿੱਚ ਦਾਖਲ ਹੋਏ ਤਾਂ ਉਹ ਅਚਾਨਕ ਜ਼ਮੀਨ ’ਤੇ ਡਿੱਗ ਗਏ। ਉਕਤ ਨੂੰ ਤੁਰੰਤ ਬੂਥ ਦੇ ਸਾਹਮਣੇ ਹੀ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਿਕ 80 ਸਾਲ ਦੇ ਉਮਰ ਦੇ ਬਜ਼ੁਰਗਾਂ ਨੂੰ ਘਰ-ਘਰ ਜਾ ਕੇ ਬੈਲਟ ਪੇਪਰ ਰਾਹੀਂ ਵੋਟ ਪਵਾਉਣੀ ਸੀ

                       

ਪਰ ਪ੍ਰਸ਼ਾਸਨ ਨੇ ਉਕਤ ਤੋਂ ਵੋਟ ਨਹੀਂ ਪੁਆਈ। ਉੱਧਰ ਇਸ ਸੰਬੰਧੀ ਰਿਟਰਨਿੰਗ ਅਫਸਰ ਖੰਨਾ ਮਨਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਨੇ ਖੁੱਦ ਸਹੂਲਤ ਲੈਣ ਲਈ ਬੇਨਤੀ ਕਰਨੀ ਸੀ, ਜਿਸ ਬਜ਼ੁਰਗ ਨੇ 13 ਫਰਵਰੀ ਤੱਕ ਅਰਜ਼ੀ ਦਿੱਤੀ, ਉਨ੍ਹਾਂ ਦੀਆਂ ਵੋਟਾਂ ਘਰ-ਘਰ ਜਾ ਕੇ ਪੁਆਈਆਂ ਗਈਆਂ। ਮ੍ਰਿਤਕ ਦਾ ਬੇਟਾ ਰਵੀ ਕੁਮਾਰ ਜੋ ਕੇਂਦਰੀ ਜੀ.ਐੱਸ.ਟੀ ਵਿਭਾਗ ਵਿੱਚ ਸੁਪਰਡੈਂਟ ਹੈ, ਦੀ ਖਮਾਣੋ ਤਹਿਸੀਲ ਵਿੱਚ ਚੋਣ ਡਿਊਟੀ ਲੱਗੀ ਸੀ, ਜਿਸ ਨੂੰ ਤੁਰੰਤ ਬੁਲਾਇਆ ਗਿਆ, ਅਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ।

Leave a Reply

Your email address will not be published. Required fields are marked *

Back to top button