District NewsMalout News

ਬੀਤੇ ਦਿਨ ਮਲੋਟ ਦੀ ਖੇੜੀ ਜਿਮ ਦੇ ਬਾਹਰੋਂ ਮੋਟਰਸਾਇਕਲ ਹੋਇਆ ਚੋਰੀ

ਮਲੋਟ : ਮਲੋਟ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਬੀਤੇ ਦਿਨ ਮਲੋਟ ਵਾਸੀ ਕਰਨ ਦਾ ਮੋਟਰਸਾਇਕਲ ਮਲੋਟ ਦੀ ਖੇੜੀ ਜਿਮ ਦੇ ਬਾਹਰੋਂ ਚੋਰੀ ਹੋ ਗਿਆ ਹੈ। ਜਿਕਰਯੋਗ ਹੈ ਕਿ ਬੀਤੀ ਸ਼ਾਮ 06:00 ਵਜੇ ਕਰਨ ਆਪਣਾ ਮੋਟਰਸਾਇਕਲ ਜਿਮ ਦੇ ਬਾਹਰ ਖੜਾ ਕਰਕੇ ਜਿਮ ਵਿੱਚ ਗਿਆ ਸੀ ਅਤੇ ਜਦ ਉਹ ਜਿਮ ਚੋਂ ਬਾਹਰ ਆਇਆ ਤਾਂ ਉਸਦਾ ਮੋਟਰਸਾਇਕਲ ਉੱਥੇ ਨਹੀਂ ਸੀ ਅਤੇ CCTV ਫੂਟੇਜ ਤੋਂ ਪਤਾ ਲੱਗਿਆ ਕੇ ਉਸਦਾ ਮੋਟਰਸਾਇਕਲ ਕਿਸੇ ਅਣਜਾਣ ਵਿਅਕਤੀ ਨੇ ਚੋਰੀ ਕਰ ਲਿਆ ਹੈ।

ਜਿਸ ਤੋਂ ਬਾਅਦ ਉਸਨੇ ਥਾਣਾ ਸਿਟੀ ਮਲੋਟ ਵਿਖੇ ਇਸਦੀ ਸ਼ਿਕਾਇਤ ਦਰਜ ਕਰਵਾਈ। ਮੋਟਰਸਾਇਕਲ ਦੀ ਪਛਾਣ ਕਾਲਾ ਰੰਗ ਲਾਲ ਪੱਟੀ ਡੀਲਕਸ ਹੈ ਜਿਸਦਾ ਨੰਬਰ PB 53 0239 ਹੈ। ਜਿਸ ਕਿਸੇ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ (94170-39342), (62395-58991) ਨੰਬਰਾਂ ਤੇ ਸੰਪਰਕ ਕਰ ਸਕਦਾ ਹੈ।

Author : Malout Live

Back to top button