Health

ਇਸ ਘਰੇਲੂ ਨੁਸਖੇ ਨਾਲ ਚਿੱਟੇ ਵਾਲਾਂ ਤੋਂ ਮਿਲੇਗਾ ਛੁਟਕਾਰਾ

ਬਾਜ਼ਾਰ ਵਿੱਚ ਚਿੱਟੇ ਵਾਲਾਂ ਨੂੰ ਕਾਲਾ ਕਰਨ ਦੇ ਦਾਅਵਾ ਕਰਨ ਵਾਲੇ ਹਜ਼ਾਰਾਂ ਉਤਪਾਦ ਹਨ ਪਰ ਇਨ੍ਹਾਂ ਉਤਪਾਦਾਂ ਵਿੱਚ ਮੌਜੂਦ ਕੈਮੀਕਲ ਕਾਰਨ ਵਾਲ ਝੜਨ ਤੇ ਵਾਲਾਂ ਦੀ ਹੋਰ ਸਮੱਸਿਆ ਆਉਣ ਲੱਗਦੀ ਹੈ। ਇਸ ਲਈ ਇਸ ਸਮੱਸਿਆ ਦੇ ਹੱਲ ਲਈ ਲੋਕ ਕੁਦਰਤੀ ਨੁਸਖ਼ਿਆਂ ਨੂੰ ਤਰਜ਼ੀਹ ਦੇਣ ਲੱਗੇ ਹਨ। ਅੱਜ ਤੁਹਾਨੂੰ ਦੱਸਦੇ ਹਾਂ ਵਾਲਾਂ ਨੂੰ ਕਾਲਾ ਕਰਨ ਦਾ ਸਰਵੋਤਮ ਕੁਦਰਤੀ ਨੁਸਖ਼ੇ ਬਾਰੇ ਜਿਸ ਦੇ ਇਸਤੇਮਾਲ ਨਾਲ ਵਾਲ ਕਾਲੇ ਤਾਂ ਹੋਣਗੇ ਹੀ ਨਾਲ ਇਸ ਦਾ ਸਰੀਰ ਨੂੰ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ।

ਸਮਗਰੀ:

ਸਭ ਤੋਂ ਪਹਿਲਾਂ ਪੰਜ ਆਲੂ ਲਵੋ ਤੇ ਇਨ੍ਹਾਂ ਨੂੰ ਛਿੱਲ ਲਵੋ। ਤੁਹਾਨੂੰ ਸਿਰਫ਼ ਛਿਲਕਿਆਂ ਦੀ ਹੀ ਲੋੜ ਹੈ। ਇਨ੍ਹਾਂ ਛਿਲਕਿਆਂ ਨੂੰ ਇੱਕ ਭਾਂਡੇ ਵਿੱਚ ਪਾ ਲਵੋ ਤੇ ਇਸ ਵਿੱਚ ਕੁਝ ਪਾਣੀ ਪਾ ਕੇ ਪੰਜ ਮਿੰਟ ਲਈ ਉਬਾਲੋ। ਉੱਭਲਣ ਤੋਂ ਬਆਦ ਇਸ ਭਾਂਡੇ ਨੂੰ ਅੱਗ ਤੋਂ ਉਤਾਰ ਲਵੋ ਤੇ ਫਿਰ ਠੰਢਾ ਹੋਣ ਦੇਵੋ। ਇਸ ਤਰਲ ਪਦਾਰਥ ਨੂੰ ਦੂਜੇ ਭਾਂਡੇ ਵਿੱਚ ਪਾ ਲਵੋ। ਜੇ ਤੁਸੀਂ ਚਾਹੋ ਤਾਂ ਰੋਜ਼ ਮੈਰੀ ਜਾਂ ਲੈਵੇਂਡਰ ਦਾ ਤੇਲ ਵੀ ਇਸ ਘੋਲ ਵਿੱਚ ਪਾ ਸਕਦੇ ਹੋ।

ਵਰਤੋਂ: 

ਵਾਲਾਂ ਨੂੰ ਨਾਰਮਲ ਧੋਣ ਤੋਂ ਬਾਅਦ ਇਸ ਘੋਲ ਦਾ ਵਾਲਾਂ ਤੇ ਖੋਪੜੀ ‘ਤੇ ਮਾਲਸ਼ ਕਰੋ। ਇਸ ਨੁਸਖ਼ੇ ਨੂੰ ਵਾਰ-ਵਾਰ ਵਰਤੋਂ ਕਰਨ ਨਾਲ ਤੁਹਾਡੇ ਵਾਲ ਦੁਬਾਰਾ ਫਿਰ ਕਾਲੇ ਹੋ ਜਾਣਗੇ ਉਹ ਵੀ ਬਿਲਕੁਲ ਕੁਦਰਤੀ ਕਾਲੇ।

Leave a Reply

Your email address will not be published. Required fields are marked *

Back to top button