District NewsMalout News

ਵਟਸਐਪ ਇੱਕ ਵਾਰ ਫਿਰ ਆਪਣੇ ਯੂਜ਼ਰਜ਼ ਲਈ ਲੈ ਕੇ ਆ ਰਿਹਾ ਹੈ ਇੱਕ ਨਵਾਂ ਅਪਡੇਟ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋਕਪ੍ਰਸਿੱਧ ਮੈਸੇਜਿੰਗ ਐਪ ਵਟਸਐਪ ਇੱਕ ਵਾਰ ਫਿਰ ਨਵਾਂ ਅਪਡੇਟ ਲੈ ਕੇ ਆ ਰਿਹਾ ਹੈ। ਸੋਸ਼ਲ ਮੀਡੀਆ ਦਾ ਮਸ਼ਹੂਰ ਚੈਟਿੰਗ ਪਲੇਟਫਾਰਮ ਵਟਸਐਪ ਲਗਾਤਾਰ ਯੂਜ਼ਰਜ਼ ਨੂੰ ਮਿਲਣ ਵਾਲੀ ਸਹੂਲਤ ‘ਚ ਸੁਧਾਰ ਕਰ ਰਿਹਾ ਹੈ। ਅਜਿਹੇ ‘ਚ ਇੱਕ ਖਾਸ ਫੀਚਰ ਦੀ ਜਾਣਕਾਰੀ ਸਾਹਮਣੇ ਆਈ ਹੈ।

ਵਟਸਐਪ ਦੇ ਨਵੇਂ ਅਪਡੇਟ ਨਾਲ ਯੂਜ਼ਰਜ਼ ਦਾ ਕਾਲਿੰਗ ਅਨੁਭਵ ਬਦਲ ਜਾਵੇਗਾ। ਦਰਅਸਲ ਚੈਟਿੰਗ ਐਪ ‘ਚ ਡਾਇਲਰ ਫੀਚਰ ਆਉਣ ਵਾਲਾ ਹੈ। ਇਸ ਨਵੇਂ ਅਪਡੇਟ ਦੇ ਆਉਣ ਨਾਲ ਯੂਜ਼ਰਜ਼ ਨੂੰ ਐਪ ‘ਚ ਕਿਸੇ ਦਾ ਨੰਬਰ ਸੇਵ ਕਰਨ ਦੀ ਲੋੜ ਨਹੀਂ ਪਵੇਗੀ, ਉਹ ਐਪ ਰਾਹੀਂ ਸਿੱਧਾ ਹੀ ਨੰਬਰ ਡਾਇਲ ਕਰਕੇ ਮੈਸੇਜ ਜਾਂ ਕਾਲ ਕਰ ਸਕਣਗੇ।

Author : Malout Live

Back to top button