Malout News

ਅਕਾਲੀ ਦਲ ਵੱਲੋਂ ਮੈਂਬਰਸ਼ਿਪ ਲਈ ਪਿੰਡ ਪਿੰਡ ਕੈਂਪ

ਮਲੋਟ (ਹਰਪ੍ਰੀਤ ਸਿੰਘ ਹੈਪੀ) : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੇ ਕਾਡਰ ਦੀ ਨਵੀਂ ਭਰਤੀ ਨੂੰ ਲੈ ਕੇ ਪਿੰਡ ਪਿੰਡ ਕੈਂਪ ਲਾਏ ਜਾ ਰਹੇ ਹਨ । ਇਸੇ ਲੜੀ ਤਹਿਤ ਮਲੋਟ ਵਿਧਾਨ ਸਭਾ ਹਲਕੇ ਲਈ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਲੱਗੇ ਭਰਤੀ ਕੈਂਪ ਦੌਰਾਨ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਭਰਤੀ ਮੁਹਿੰਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਪੁੱਡਾ ਕਲੋਨੀ ਮਲੋਟ ਵਿਖੇ ਅਰਦਾਸ ਜੋਦੜੀ ਕਰਕੇ ਸ਼ੁਰੂ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਇਸ ਵਾਰ ਪਾਰਟੀ ਦਾ ਕਾਡਰ ਰਿਕਾਰਡ ਤੋੜ ਹੋਵੇਗਾ । ਸਾਬਕਾ ਵਿਧਾਇਕ ਨੇ ਕਿਹਾ ਕਿ ਹਰ ਬੂਥ ਤੇ ਕਰੀਬ 200 ਤੋਂ 300 ਤੱਕ ਦੀ ਭਰਤੀ ਦਾ ਸਾਡਾ ਟੀਚਾ ਹੈ ਜਿਸ ਲਈ ਪੂਰੀ ਮਿਹਨਤ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਹਲਕੇ ਦੇ ਲੋਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਨਾਲ ਜੁੜ ਰਹੇ ਹਨ ਅਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਲਈ ਖੁਦ ਲਾਈਨਾ ਲਾ ਕੇ ਆ ਰਹੇ ਹਨ । ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਲੋਕਾਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਨੂੰ ਲੋਕ ਅੱਜ ਯਾਦ ਕਰ ਰਹੇ ਹਨ ਅਤੇ ਸੂਬੇ ਅੰਦਰ ਮੁੜ ਤੋਂ ਜਲਦੀ ਬਾਦਲ ਸਰਕਾਰ ਚਾਹੁੰਦੇ ਹਨ ਜਿਸ ਕਰਕੇ ਪਹਿਲੀ ਵਾਰ ਪਾਰਟੀ ਮੈਂਬਰਸ਼ਿਪ ਲਈ ਲੋਕਾਂ ਦਾ ਜਜਬਾ ਦੇਖਣ ਵਾਲਾ ਹੈ । ਉਹਨਾਂ ਕਿਹਾ ਕਿ ਇਸ ਵਾਰ ਭਰਤੀ ਦਾ ਇਕ ਨਵਾਂ ਰਿਕਾਰਡ ਸਥਾਪਤ ਹੋਵੇਗਾ ਅਤੇ ਅਕਾਲੀ ਦਲ ਪਹਿਲਾਂ ਨਾਲੋਂ ਵਧੇਰੇ ਮਜਬੂਤ ਹੋ ਕੇ ਸਾਹਮਣੇ ਆਵੇਗਾ । ਇਸ ਮੌਕੇ ਤੇ ਜਥੇਦਾਰ ਗੁਰਪਾਲ ਸਿੰਘ ਗੋਰਾ, ਸਰਪੰਚ ਸਰੋਜ ਸਿੰਘ, ਬਸੰਤ ਸਿੰਘ ਕੰਗ, ਕੁਲਬੀਰ ਸਿੰਘ ਕੋਟਭਾਈ, ਚੀਨਾ ਸਰਪੰਚ, ਸੁਖਇੰਦਰ ਭੁੱਲਰ, ਗੁਰਜੀਤ ਸਿੰਘ ਨਿੱਪੀ ਔਲਖ, ਗੁਰਪ੍ਰੀਤ ਸਿੰਘ ਪਿੰਡ ਮਲੋਟ, ਗੁਰਜੀਤ ਸਿੰਘ ਗਿੱਲ ਪਿੰਡ ਮਲੋਟ, ਬੀਬੀ ਪਾਲੋ ਅਤੇ ਸ਼ੇਰਬਾਜ ਸਿੰਘ ਸਰਪੰਚ ਆਦਿ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਤੇ ਵਰਕਰ ਹਾਜਰ ਸਨ । 

Leave a Reply

Your email address will not be published. Required fields are marked *

Back to top button