Technology
Vikram Sarabhai 100th Birth Anniversary : Google ਨੇ ਖਾਸ Doodle ਬਣਾ ਕੇ ਭਾਰਤੀ ਵਿਗਿਆਨੀ ਨੂੰ ਕੀਤਾ ਯਾਦ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਸਥਾਪਨਾ ਕਰਨ ਵਾਲੇ ਭਾਰਤੀ ਵਿਗਿਆਨੀ ਵਿਕਰਮ ਅੰਬਾਲਾਲ ਸਾਰਾਭਾਈ ਦੀ ਅੱਜ 100ਵੀਂ ਜਯੰਤੀ ਹੈ। 12 ਅਗਸਤ 1919 ਨੂੰ ਅਹਿਮਦਾਬਾਦ ਵਿੱਚ ਜਨਮੇ ਵਿਕਰਮ ਸਾਰਾਭਾਈ ਨੇ ਭਾਰਤ ਨੂੰ ਆਕਾਸ਼ ਤੱਕ ਪਹੁੰਚਾਇਆ ਹੈ।ਉਨ੍ਹਾਂਨੂੰ ਅੱਜ ਪੂਰਾ ਦੇਸ਼ ਯਾਦ ਕਰ ਰਿਹਾ ਹੈ। ਇਸ ਮੌਕੇ ਸਰਚ ਇੰਜਣ ਗੂਗਲ ਨੇ ਵੀ ਉਹਨਾਂ ਦਾ ਡੂਡਲ ਬਣਾ ਕੇ ਯਾਦ ਕੀਤਾ ਹੈ। ਇਸ ਦੌਰਾਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਡਾ ਵਿਕਰਮ ਸਾਰਾਭਾਈ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ , “ਡਾ. ਸਾਰਾਭਾਈ, ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਅਤੇ ਭਾਰਤੀ ਵਿਗਿਆਨ ਦੇ ਮੋਹਰੀ ਨੇ ਵਿਭਿੰਨ ਖੇਤਰਾਂ ਵਿੱਚ ਅਦਾਰਿਆਂ ਦਾ ਨਿਰਮਾਣ ਕੀਤਾ ਅਤੇ ਵਿਗਿਆਨੀਆਂ ਦੀਆਂ ਕਈ ਪੀੜ੍ਹੀਆਂ ਨੂੰ ਸੇਧ ਦਿੱਤੀ। ਦੇਸ਼ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗਾ।