District NewsMalout NewsPunjab

ਹਲਕਾ ਜੈਤੋ ਦੀ ਧੜੇਬੰਦੀ ਨੂੰ ਖਤਮ ਕਰਨ ਲਈ ਕਾਂਗਰਸ ਕੋਲ ਬ੍ਰਹਮਾ ਸਾਸ਼ਤਰ ਸੀ ਸਵ. ਸਰਦਾਰ ਉਜਾਗਰ ਸਿੰਘ ਗਿੱਲ ਸਾਬਕਾ ਮੰਤਰੀ ਪੰਜਾਬ ਦੀ ਪੋਤਰੀ ਚੇਅਰਪਰਸਨ ਰੇਖਾ ਰਾਣੀ

ਮਲੋਟ:- ਕਾਂਗਰਸ ਪਾਰਟੀ ਵੱਲੋ ਦੂਜੀ ਲਿਸਟ ਜਾਰੀ ਕੀਤੇ ਜਾਣ ਤੇ ਸਵ. ਸਰਦਾਰ ਉਜਾਗਰ ਸਿੰਘ ਗਿੱਲ ਸਾਬਕਾ ਮੰਤਰੀ ਪੰਜਾਬ ਹਲਕਾ ਬੱਲੂਆਣਾ ਦੀ ਪੋਤਰੀ ਰੇਖਾ ਰਾਣੀ ਚੇਅਰਪਰਸਨ ਬੜੀ ਦੁਖੀ ਮਨ ਭਰੇ ਨਾਲ ਪ੍ਰੈੱਸ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਟਿਕਟਾਂ ਦੀ ਵੰਡ ਨੂੰ ਲੈ ਕੇ ਸਾਡੇ ਪਰਿਵਾਰ  ਤੇ ਮਹਿਲਾਵਾਂ ਨੂੰ ਅੱਖੋਂ ਪਰੋਖੇ ਕਰਕੇ ਕਾਂਗਰਸ ਪਾਰਟੀ ਵੱਲੋਂ ਦੁਰਕਾਰਿਆ ਗਿਆ ਹੈ। ਪਾਰਟੀ ਹਾਈਕਮਾਨ ਵੱਲੋ ਦਰਸ਼ਨ ਸਿੰਘ ਢਿੱਲਵਾਂ ਨੂੰ ਪਤਾ ਨਹੀਂ ਕਿਹੜੇ ਤਰਸ਼ ਦੇ ਆਧਾਰ ਤੇ ਟਿਕਟ ਦੇ ਨਿਵਾਜਿਆ ਗਿਆ ਜੋ ਸਮੇਂ-ਸਮੇਂ ਵੱਖ ਵੱਖ ਪਾਰਟੀਆਂ ਦਾ ਮੁਖੌਟਾ ਬਣਦਾ ਰਿਹਾ ਹੈ ਜਿਸ ਨਾਲ ਟਕਸਾਲੀ ਵਰਕਰਾਂ ਦੀ ਮੇਹਨਤ ਨੂੰ ਬੜੀ ਠੇਸ ਪਹੁੰਚੀ ਹੈ। ਪਾਰਟੀ ਹਾਈਕਮਾਂਡ ਹਲਕੇ ਚੋਂ ਇਹ ਵੀ ਪਤਾ ਕਰੇ ਕਿ ਕਾਂਗਰਸ ਪਾਰਟੀ ਲਈ ਕੀ ਯੋਗਦਾਨ ਦਿੰਦਾ ਰਿਹਾ। ਪਰ ਮੇਰੇ ਸਵ. ਦਾਦਾ ਸਰਦਾਰ ਉਜਾਗਰ ਸਿੰਘ ਗਿੱਲ ਸਾਬਕਾ ਮੰਤਰੀ ਪੰਜਾਬ ਹਲਕਾ ਬੱਲੂਆਣਾ ਨੇ ਜਿਲਾ ਫਰੀਦਕੋਟ ਦੀ ਨੁਮਾਇੰਦਗੀ ਹੀ ਨਹੀਂ ਕੀਤੀ ਸਗੋਂ ਜਿਲਾ ਫਰੀਦਕੋਟ ਵਿੱਚ ਕਾਂਗਰਸ ਪਾਰਟੀ ਦਾ ਆਧਾਰ ਖੜ੍ਹਾ ਕਰਨ ਵਿੱਚ ਅਹਿਮ  ਭੂਮਿਕਾ ਨਿਭਾਈ ਹੈ।

                   

ਕਿਉਕਿ ਫਰੀਦਕੋਟ ਮਹਾਰਾਜਾ ਨੇ ਮੇਰੇ ਸਵ. ਦਾਦਾ ਜੀ ਤੇ ਭਾਰਤ ਦੇ ਮਹਰੂਮ ਸਾਬਕਾ ਰਾਸ਼ਟਰਪਤੀ ਸਵ. ਸਰਦਾਰ ਗਿਆਨੀ ਜੈਲ ਸਿੰਘ ਨੂੰ ਕਾਂਗਰਸ ਪਾਰਟੀ ਦਾ ਜਿਲਾ ਫਰੀਦਕੋਟ ਵਿੱਚ ਵਕਾਰ ਖੜ੍ਹਾ ਕਰਨ ਦੇ ਜੁਰਮ ਵਿੱਚ ਘੋੜੇ ਪਿੱਛੇ ਬੰਨ ਕੇ ਇਕੱਠਿਆਂ ਨੂੰ ਸ਼ਹਿਰ ਦੇ ਬਾਜ਼ਾਰ ਵਿੱਚ ਧੂਹਿਆ ਸੀ। ਦਾਦਾ ਜੀ ਸਵਰਗਵਾਸ ਹੋਣ ਦੇ ਬਾਅਦ ਮੇਰੇ ਪਿਤਾ ਸਰਦਾਰ ਗੁਰਮੀਤ ਸਿੰਘ ਗਿੱਲ ਜਿਲਾ ਫਰੀਦਕੋਟ ਦੀ ਜਿਲ੍ਹਾ ਕਮੇਟੀ ਵਿੱਚ ਬਤੌਰ ਜਰਨਲ ਸੈਕਟਰੀ ਦੀਆਂ ਸੇਵਾਵਾਂ ਦੇ ਰਹੇ ਸਨ। ਚੇਅਰਪਰਸਨ ਰੇਖਾ ਰਾਣੀ ਨੇ ਕਾਂਗਰਸ ਹਾਈਕਮਾਂਡ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਹ ਵੀ ਕਿਹਾ ਕਿ ਸਾਡਾ ਪਰਿਵਾਰ ਅੱਜ ਵੀ ਕਾਂਗਰਸ ਪਾਰਟੀ ਨਾਲ ਅਡੋਲ ਖੜ੍ਹਾ ਹੈ, ਖੜ੍ਹਾ ਰਹੇਗਾ, ਤੇ ਖੜ੍ਹਾ ਰਹੂਗਾ ਪਰ ਅੱਜ ਕਈ ਲੀਡਰ ਸਵੇਰੇ ਖੇਤਰੀ ਪਾਰਟੀ ਤੇ ਸ਼ਾਮ ਨੂੰ ਨੈਸ਼ਨਲ ਪਾਰਟੀ ਜੁਆਇੰਨ ਕਰ ਲੈਦੇ ਨੇ ਪਰ ਮੈ ਸਮੂਹ ਕਾਂਗਰਸ ਲੀਡਰਸ਼ਿਪ ਤੇ ਹਾਈਕਮਾਂਡ ਨੂੰ ਅਪੀਲ ਕਰਦੀ ਹਾਂ ਕਿ ਜੇਕਰ ਹਲਕਾ ਜੈਤੋ ਦੀ ਟਿਕਟ ਤੇ ਵਿਚਾਰ ਕਰਕੇ ਉਮੀਦਵਾਰ ਦੁਆਰਾ ਘੋਸ਼ਿਤ ਕਰਨ ਦੀ ਕਿਰਪਾਲਤਾ ਕਰਨ ਨਹੀਂ ਤਾਂ ਆਉਣ ਵਾਲਾ ਸਮਾਂ ਦੂਰ ਨੀ ਜਦ ਹਲਕਾ ਜੈਤੋ ਵਿੱਚ ਧੜੇਬੰਦੀ ਕਾਰਨ ਕਾਂਗਰਸ ਪਾਰਟੀ ਦਾ ਭਵਿੱਖ ਖਤਮ ਹੋਣਾ ਲਗਭਗ ਤੈਅ ਹੈ। ਕਾਂਗਰਸ ਪਾਰਟੀ ਦੇ ਕੋਲ ਇਸ ਧੜੇਬੰਦੀ ਨੂੰ ਖਤਮ ਕਰਨਾ ਬ੍ਰਹਮ ਅਸਤਰ ਦੇ ਤੌਰ ਤੇ ਸਾਬਕਾ ਮੰਤਰੀ ਦੀ ਪੋਤਰੀ ਰੇਖਾ ਰਾਣੀ ਚੇਅਰਪਰਸਨ ਕਾਰਗਾਰ ਸਾਬਿਤ ਹੋਣਾ ਪਹਿਲੀ ਸੋਚ ਦਾ ਸਤੰਭ ਸੀ। ਹਲਕਾ ਜੈਤੋ ਦੇ ਜਨਤਕ ਪੱਖਾਂ ਦਾ ਬਿਊਰਾ ਦਿੰਦੇ ਹੋਏ ਕਿਹਾ ਕਿ ਹਲਕਾ ਜੈਤੋ ਮੇਹਨਤੀ, ਜੁਝਾਰੂ ਯੂਥ ਆਗੂ ਤੇ ਟਕਸਾਲੀ ਪਰਿਵਾਰ ਦੀ ਮੰਗ ਆ ਕਿ ਰੇਖਾ ਰਾਣੀ ਚੇਅਰਪਰਸਨ ਤੋਂ ਇਲਾਵਾ ਕੋਈ ਹੋਰ ਉਮੀਦਵਾਰ ਬੇਹਤਰ ਨਹੀਂ ਹੈ।

Leave a Reply

Your email address will not be published. Required fields are marked *

Back to top button