District NewsMalout News
ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਨੂੰ ਲੈ ਕੇ ਭਰਾ ਅਜੈ ਪਾਲ ਨੇ ਖੜੇ ਕੀਤੇ ਸਵਾਲ
ਮਲੋਟ:- ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਨੂੰ ਲੈ ਕੇ ਅੱਜ ਉਸ ਦੇ ਭਰਾ ਅਜੈ ਪਾਲ ਨੇ ਬੋਲਦੇ ਹੋਏ ਕਿਹਾ ਕਿ ਅਜੇ ਤੱਕ ਕੋਈ ਵੀ ਸੱਚ ਸਾਹਮਣੇ ਨਹੀਂ ਆਇਆ ਹੈ। ਅਜੈ ਪਾਲ ਦਾ ਕਹਿਣਾ ਸੀ ਕਿ 180 ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰਾਂ ਨਾਲ ਦੇਰੀ ਹੋ ਰਹੀ ਹੈ ਉਸ ਨਾਲ ਸਬੂਤ ਖ਼ਤਮ ਹੋ ਜਾਣਗੇ।