District NewsMalout News

12ਵਾਂ ਰਾਸ਼ਟਰੀ ਵੋਟਰ ਦਿਵਸ ਸੀ.ਆਰ.ਸੀ ਬਿਲਡਿੰਗ ਮਿਮਿਟ ਕਾਲਜ ਵਿਖੇ ਮਨਾਇਆ ਗਿਆ

ਮਲੋਟ:- ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਪ੍ਰਮੋਦ ਸਿੰਗਲਾ ਐੱਸ.ਡੀ.ਐੱਮ-ਕਮ-ਚੋਣ ਰਜਿਸਟ੍ਰੇਸ਼ਨ ਅਫ਼ਸਰ ਮਲੋਟ ਦੀ ਯੋਗ ਅਗਵਾਈ ਹੇਠ ਅੱਜ 25 ਜਨਵਰੀ 2022 ਨੂੰ 12ਵਾਂ ਰਾਸ਼ਟਰੀ ਵੋਟਰ ਦਿਵਸ ਸੀ.ਆਰ.ਸੀ ਬਿਲਡਿੰਗ ਮਿਮਿਟ ਕਾਲਜ ਵਿਖੇ ਮਨਾਇਆ ਗਿਆ। ਜਿਸ ਵਿੱਚ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਪੀ. ਡਬਲਯੂ ਵੋਟਰ, 2 ਟਰਾਂਸ ਜੈਂਡਰ, 2 ਯੂਥ ਵੋਟਰ,

2 ਵੋਟਰ ਸੌ ਸਾਲ ਤੋਂ ਵੱਡੇ ਬੁਲਾ ਕੇ ਉਹਨਾਂ ਨੂੰ ਐੱਸ.ਡੀ.ਐਮ ਸਾਹਿਬ ਵੱਲੋਂ ਵੋਟਰ ਪ੍ਰਣ ਦਵਾਇਆ ਗਿਆ ਅਤੇ ਸਭ ਨੂੰ ਬਿਨਾਂ ਕਿਸੇ ਲਾਲਚ ਤੋਂ ਨਿਡਰ ਹੋ ਕੇ ਵੱਧ ਤੋਂ ਵੱਧ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਵੀਪ ਨੋਡਲ ਅਫਸਰ ਸ਼੍ਰੀ ਗੌਰਵ ਭਠੇਜਾ, ਸਹਾਇਕ ਨੋਡਲ ਸ਼੍ਰੀ ਬਲਦੇਵ ਕੁਮਾਰ, ਇਲੈਕਸ਼ਨ ਸੈੱਲ ਦੇ ਇੰਚਾਰਜ ਸ਼੍ਰੀ ਹਰੀਸ਼ ਆਹੂਜਾ, ਆਈ.ਟੀ ਸੈੱਲ ਇੰਚਾਰਜ ਸ਼੍ਰੀ ਸੁਰੇਸ਼ ਕੁਮਾਰ ਹਾਜ਼ਿਰ ਸਨ ਅਤੇ ਮੰਚ ਸੰਚਾਲਨ ਸ਼੍ਰੀ ਹਰਜੀਤ ਮੋਂਗਾ ਨੇ ਕੀਤਾ।

Leave a Reply

Your email address will not be published. Required fields are marked *

Back to top button