District NewsMalout News

ਮਿਸ਼ਨ ਫਤਿਹ ਤਹਿਤ ਪੁਲਿਸ ਮੁਲਾਜਮਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਕੀਤਾ ਗਿਆ ਜਾਗਰੂਕ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ  ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਹਦਾਇਤਾ ਅਨੁਸਾਰ ਐਸ.ਆਈ ਅਮਰ ਚੰਦ, ਇੰਚਾਰਜ ਜਿਲ੍ਹਾ ਪੁਲਿਸ ਟ੍ਰੈਨਿੰਗ ਸਕੂਲ, ਵੱਲੋਂ ਥਾਣਾ ਬਰੀਵਾਲਾ ਵਿਖੇ ਪੁਲਿਸ ਮੁਲਾਜਮਾਂ ਨੂੰ ਡਿਊਟੀ ਦੌਰਾਨ ਸਾਵਧਾਨੀਆਂ ਵਰਤ ਕੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਭਿਆਨਕ ਮਹਾਂਵਾਰੀ ਤੋਂ ਬਚਣ ਲਈ ਸਾਵਧਾਨੀਆ ਵਰਤਣੀਆਂ ਬਹੁਤ ਜਰੂਰ ਹਨ।  ਉਨ੍ਹਾਂ ਦੱਸਿਆ ਕਿ  ਕੋਵਿਡ-19 ਵਾਇਰਸ ਇੱਕ ਛੂਤ ਦੀ ਬਿਮਾਰੀ ਹੈ, ਇਸ ਨੂੰ ਐਕਟਿਵ ਹੋਣ ਲਈ ਸਰੀਰ ਦੀ ਜਰੂਰਤ ਪੈਂਦੀ ਹੈ ਜੇਕਰ ਆਪਾ ਡਿਊਟੀ ਕਰਦੇ ਦੌਰਾਨ ਸਾਵਧਾਨੀਆ ਵਰਤਾਗੇ ਤਾਂ ਇਹ ਆਪਣੇ ਆਪ ਨਸ਼ਟ ਹੋ ਜਾਵੇਗਾ ਅਤੇ ਅੱਗੇ ਨਹੀ ਫੈਲੇਗਾ। ਇਸ ਮੌਕੇ ਦੱਸਿਆ ਗਿਆ ਕਿ ਆਮ ਲੋਕਾ ਨੂੰ ਭੀੜ ਅਤੇ ਜਨਤਕ ਥਾਵਾਂ ਤੇ ਨਾ ਜਾਣ ਬਾਰੇ ਸੂਚਿਤ ਕਰਨਾ ਚਾਹੀਦਾ ਤੇ ਜਨਤਕ ਥਾਵਾਂ ਨੂੰ ਨਹੀ ਵੀ ਛੂਹਣਾ ਚਾਹੀਦਾ।  ਸ.ਥ ਗੁਰਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਮੁਲਾਜਮ ਡਿਊਟੀ ਤੇ ਜਾਣ ਲੱਗਿਆ, ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਜਰੂਰ ਕਰਨ ਅਤੇ ਇੱਕ ਦੂਜੇ ਤੋਂ ਤਕਰੀਬਨ 4 ਤੋਂ 6 ਫੁੱਟ ਸਰੀਰਕ ਦੂਰੀ ਬਣਾ ਕੇ ਰੱਖਣ, ਆਪਣੇ ਮੂੰਹ, ਅੱਖਾਂ ਅਤੇ ਚਿਹਰੇ ਨੂੰ ਬਾਰ-ਬਾਰ ਛੂਹਣਾ ਨਹੀ ਚਾਹੀਦਾ ਹੈ ਅਤੇ ਆਪਣੇ ਹੱਥਾਂ ਨੂੰ ਥੋੜ੍ਹੇ-ਥੋੜੇ੍ਹ ਸਮੇਂ ਬਾਅਦ ਸਾਬਣ ਨਾਲ ਜਾਂ ਸੈਨੀਟਾਈਜਰ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਹੈ। ਡਿਊਟੀ ਦੌਰਾਨ ਕਿਸੇ ਵਹੀਕਲ ਦੇ ਕਾਗਜਾਤ ਚੈੱਕ ਕਰਦੇ ਸਮੇਂ  ਹਮੇਸ਼ਾ ਦਸਤਾਨੇ ਪਹਿਣ ਕੇ ਹੀ ਚੈੱਕ ਕੀਤੇ ਜਾਣ ਅਤੇ ਉਨ੍ਹਾਂ ਤੋਂ ਹਮੇਸ਼ਾ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ।ਇਸ ਮੌਕੇ ਏ.ਐਸ.ਆਈ ਪਰਮਬੀਰ ਸਿੰਘ, ਏ.ਐਸ.ਆਈ. ਕੁਲਜੀਤ ਸਿੰਘ, ਹੌਲਦਾਰ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Back to top button