Punjab

ਭਿਆਨਕ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਦਰਦਨਾਕ ਮੌਤ

 ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ‘ਤੇ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ 2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ‘ਚ ਜਿਥੇ 2 ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਪਿਆਂ ਦਾ ਇਕਲੌਤਾ ਪੁੱਤ ਗੁਰਪ੍ਰੀਤ ਸ਼ਰਮਾ ਪੁੱਤਰ ਜਸਪਾਲ ਸ਼ਰਮਾ ਵਾਸੀ ਮਹਿਤਾ ਜੋ ਕਿ ਪਿੰਡ ਗੁਰੂਸਰ ਸੈਣਵਾਲਾ ਵਿਖੇ ਇਕ ਫੈਕਟਰੀ ‘ਚ ਕੰਮ ਕਰਦਾ ਸੀ, ਕੰਮ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ‘ਤੇ ਘਰ ਆ ਰਿਹਾ ਸੀ ਬਠਿੰਡਾ ਤੋਂ ਜਦਕਿ ਰਾਜ ਸਿੰਘ ਪੁੱਤਰ ਗਿੰਦਰ ਸਿੰਘ ਵਾਸੀ ਮਲਕਪੁਰ (ਹਰਿਆਣਾ) ਮੋਟਰਸਾਈਕਲ ‘ਤੇ ਆਪਣੀ ਮਾਂ ਨਾਲ ਡੱਬਵਾਲੀ ਤੋਂ ਬਠਿੰਡਾ ਵੱਲ ਜਾ ਰਿਹਾ ਸੀ।
ਇਸ ਦੌਰਾਨ ਗੁਰੂਸਰ ਸੈਣੇਵਾਲਾ ਦੇ ਨਜ਼ਦੀਕ ਡਬਵਾਲੀ ਰੋਡ ‘ਤੇ ਜਾਂਦੇ ਸਮੇ ਇਕ ਟਰੱਕ ਨੇ ਸਾਇਡ ਮਾਰ ਦਿੱਤੀ ਤੇ ਦੋਵੇਂ ਮੋਟਰਸਾਈਕਲ ਦੀ ਸਿੱਧੀ ਟੱਕਰ ਹੋ ਗਈ। ਟੱਕਰ ‘ਚ ਗੁਰਪ੍ਰੀਤ ਸ਼ਰਮਾ ਗੰਭੀਰ ਤੇ ਰਾਜ ਸਿੰਘ ਜ਼ਖਮੀ ਹੋ ਗਏ, ਜਦਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਰਾਜ ਸਿੰਘ ਦੀ ਮਾਂ ਵਾਲ-ਵਾਲ ਬੱਚ ਗਈ । ਰਾਹਗੀਰਾਂ ਵੱਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿਥੇ ਗੁਰਪ੍ਰੀਤ ਸ਼ਰਮਾ ਤੇ ਰਾਜ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿਛੇ ਬੀਮਾਰ ਪਿਤਾ, ਮਾਂ ਤੇ ਪਤਨੀ ਤੋਂ ਇਲਾਵਾ ਇਕ ਦੋ ਸਾਲਾਂ ਦੀ ਬੱਚੀ ਛੱਡ ਗਿਆ।

Leave a Reply

Your email address will not be published. Required fields are marked *

Back to top button