Technology

Jio ਨੇ ਬਣਾਇਆ ਵੱਡਾ ਰਿਕਾਰਡ, ਬਾਕੀ ਕੰਪਨੀਆਂ ਨੂੰ ਛੱਡਿਆ ਪਿੱਛੇ

ਮੁਕੇਸ਼ ਅੰਬਾਨੀ ਦੀ ਨੁਮਾਇੰਦਗੀ ਵਾਲੀ ਰਿਲਾਇੰਸ ਜੀਓ ਦੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ। ਇੰਨੇ ਘੱਟ ਸਮੇਂ ਦੇ ਅੰਦਰ ਹੀ ਜੀਓ ਦੇਸ਼ ਦੀ ਸਭ ਤੋਂ ਵੱਡੀ ਟੈਲੀਕਮਿਊਨਿਕੇਸ਼ਨ ਸੇਵਾਦਾਤਾ ਕੰਪਨੀ ਬਣ ਗਈ ਹੈ। ਕੰਪਨੀ ਦੇ ਗਾਹਕਾਂ ਦੀ ਗਿਣਤੀ 33.13 ਕਰੋੜ ਹੈ ਜਦਕਿ ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ ਘੱਟ ਕੇ 32 ਕਰੋੜ ਰਹਿ ਗਈ ਹੈ।ਅਤੇ ਅੱਜ ਦੇ ਸਮੇਂ ਵਿੱਚ ਭਾਰਤ ਵਿੱਚ 1 ਤੇ ਚੱਲ ਰਹੀ ਹੈ ਭਾਰਤ ਵਿੱਚ ਸਭ ਤੋਂ ਵੱਧ ਵਰਤੋਂ jio ਦੀ ਕੀਤੀ ਜਾਂਦੀ ਹੈ, ਜਿਸ ਕਾਰਨ Airtel, Vodafone,Idea ਵਰਗੀਆਂ ਕੰਪਨੀਆਂ ਵਿੱਚ ਕਮੀ ਆਈ ਹੈ।
ਰਿਲਾਇੰਸ ਇੰਡਸਟਰੀ ਵੱਲੋਂ ਪਿਛਲੇ ਹਫਤੇ ਜਾਰੀ ਪਹਿਲੀ ਤਿਮਾਹੀ ਦੇ ਨਤੀਜਿਆਂ ਮੁਤਾਬਕ ਉਸ ਦੀ ਸਬਸੀਡੀ ਕੰਪਨੀ ਰਿਲਾਇੰਸ ਜੀਓ ਦੇ ਗਾਹਕਾਂ ਦੀ ਗਿਣਤੀ ਜੂਨ 2019 ਦੇ ਆਖਰ ‘ਚ 33.13 ਕਰੋੜ ਹੈ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ (ਟਰਾਈ) ਮੁਤਾਬਕ ਜੀਓ ਮਈ ‘ਚ ਏਅਰਟੇਲ ਨੂੰ ਪਿੱਛੇ ਛੱਡਦੇ ਹੋਏ ਦੇਸ਼ ਦੀ ਸਭ ਤੋਂ ਵੱਡੀ ਟੇਲੀਕਮਿਊਨਿਕੇਸ਼ਨ ਸਰਵਿਸ ਪ੍ਰੋਵਾਇਡਰ ਕੰਪਨੀ ਬਣ ਗਈ ਸੀ। ਵੋਡਾਫੋਨ ਆਈਡਿਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 30 ਜੂਨ ਨੂੰ ਉਸ ਦੇ ਗਾਹਕਾਂ ਦੀ ਗਿਣਤੀ ਘੱਟ ਕੇ 32 ਕਰੋੜ ਰਹਿ ਗਈ। ਇਸ ਤੋਂ ਪਹਿਲਾਂ 31 ਮਾਰਚ ਨੂੰ ਕੰਪਨੀ ਨੇ ਗਾਹਕਾਂ ਦੀ ਗਿਣਤੀ 33.41 ਕਰੋੜ ਹੋਣ ਦੀ ਜਾਣਕਾਰੀ ਦਿੱਤੀ ਸੀ।

Leave a Reply

Your email address will not be published. Required fields are marked *

Back to top button