District NewsMalout News
ਟ੍ਰੈਫ਼ਿਕ ਪੁਲਿਸ ਮਲੋਟ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕੀਤੀ ਸਖ਼ਤ ਕਾਰਵਾਈ
ਮਲੋਟ:- ਸ਼ਹਿਰ ਅੰਦਰ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਦਿਆਂ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਟ੍ਰੈਫ਼ਿਕ ਪੁਲਿਸ ਮਲੋਟ ਨੇ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ। ਜਿਸ ਤਹਿਤ ਪੁਲਿਸ ਪਾਰਟੀਆਂ ਨੇ ਸ਼ਹਿਰ ਅੰਦਰ ਵੱਖ-ਵੱਖ ਥਾਈਂ ਨਾਕਾਬੰਦੀ ਕੀਤੀ। ਇਸ ਦੌਰਾਨ ਟ੍ਰੈਫ਼ਿਕ ਏ.ਐੱਸ.ਆਈ ਹਰਿੰਦਰ ਸਿੰਘ, ਏ.ਐੱਸ.ਆਈ ਰਮੇਸ਼ ਕੁਮਾਰ, ਏ.ਐੱਸ.ਆਈ ਪ੍ਰੇਮ ਚੰਦ ਦੁਆਰਾ ਲਗਾਏ
ਨਾਕੇ ਦੌਰਾਨ ਲਾਲ ਬੱਤੀ ਕਰੋਸ ਕਰਨ, ਰੌਂਗ ਸਾਈਡ ਜਾਣ ਵਾਲਿਆਂ ਵਾਹਨਾਂ ਦੇ ਚਲਾਨ ਕੱਟੇ। ਇਸ ਦੇ ਨਾਲ ਹੀ ਦੋ-ਪਹੀਆ ਵਾਹਨਾਂ ਤੇ ਬਿਨਾਂ ਨੰਬਰ ਪਲੇਟ, ਵੱਡੇ ਹੋਰਨ ‘ਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਲੜਕੇ, ਲੜਕੀਆਂ ਅਤੇ ਔਰਤਾਂ ਖਿਲਾਫ ਵੀ ਕਾਰਵਾਈ ਕੀਤੀ। ਇਸ ਮੌਕੇ ਉਨ੍ਹਾਂ ਵਹੀਕਲ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਅਤੇ ਡਰਾਈਵਿੰਗ ਕਰਦੇ ਸਮੇਂ ਹੈਲਮੈਂਟ ਦੀ ਵਰਤੋਂ ਜ਼ਰੂਰ ਕਰਨ। ਇਸ ਮੌਕੇ ਟ੍ਰੈਫਿਕ ਸਟਾਫ਼ ਮੁਲਾਜ਼ਮ ਅਮਨਦੀਪ ਸਿੰਘ ਵੀ ਹਾਜ਼ਿਰ ਸੀ।
Auhor: Malout Live