District News

ਵਿਦੇਸ਼ ਸਟੱਡੀ ਅਤੇ ਵਿਦੇਸ਼ ਨੌਕਰੀ (ਪਲੇਸਮੈਂਟ) ਲਈ ਕਾਊਂਸਲਿੰਗ ਦਾ ਦੂਜਾ ਰਾਊਂਡ ਸ਼ੁਰੂ*

ਸ੍ਰੀ ਮੁਕਤਸਰ ਸਾਹਿਬ :– ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ‘ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਿਦੇਸ਼ ਸਟੱਡੀ ਕਰਨ ਦੇ ਚਾਹਵਾਨ ਵਿਦਿਆਰਥੀਆਂ/ ਨੌਜਵਾਨਾਂ ਦੀ ਸਹੂਲਤ ਲਈ ਵਿਦੇਸ਼ ਸਟੱਡੀ ਅਤੇ ਪਲੇਸਮੈਂਟ ਲਈ ਕਾਊਂਸਲਿੰਗ ਸੈੱਲ ਸਥਾਪਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ/ ਨੌਜਵਾਨਾਂ ਨੂੰ ਸਹੀ ਗਾਈਡੈਂਸ ਮਿਲ ਸਕੇ ਅਤੇ ਉਨਾਂ ਦੀ ਏਜੰਟਾਂ ਹੱਥੋਂ ਲੁੱਟ ਖਸੁੱਟ ਨਾ ਹੋਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸਨਰ ਕਮ-ਸੀ. ਈ. ਓ. ਸ੍ਰੀ ਰਾਜੇਸ ਤਿ੍ਰਪਾਠੀ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਪ੍ਰਾਰਥੀਆਂ ਲਈ ਮਿਤੀ 02 ਜੁਲਾਈ ਤੱਕ ਕਾਊਂਸਲਿੰਗ ਦਾ ਦੂਜਾ ਰਾਊਂਡ ਸ਼ੁਰੂ ਕੀਤਾ ਜਾ ਰਿਹਾ ਹੈ। ਵਿਦੇਸ਼ੀ ਸਟੱਡੀ ਅਤੇ ਪਲੇਸਮੈਂਟ ਸਬੰਧੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ ਲਿੰਕ 25 ਜੂਨ 2021 ਤੱਕ ਚਾਲੂ ਰਹੇਗਾ। ਵਿਦੇਸ਼ ਸਟੱਡੀ ਕਾਊਂਸਲਿੰਗ ਦੇ ਚਾਹਵਾਨ ਨੌਜਵਾਨ https://tinyurl.com/FS-Muktsar  ਉੱਪਰ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ  ਇਸ ਤੋਂ ਇਲਾਵਾ ਵਿਦਿਆਰਥੀ/ ਨੌਜਵਾਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ, ਉੱਪਰ ਸੇਵਾ ਕੇਂਦਰ ਪਹਿਲੀ ਮੰਜ਼ਿਲ, ਡੀ.ਸੀ. ਕੰਪਲੈਕਸ, ਸ਼੍ਰੀ ਮੁਕਤਸਰ ਸਾਹਿਬ ਆ ਕੇ ਵੀ ਸੰਪਰਕ ਸਕਦੇ ਹਨ ਜਾਂ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 98885-62317 ਅਤੇ ਈ-ਮੇਲ  dbee.smshelp@gmail.com     ਉੱਪਰ ਵੀ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *

Back to top button