Malout News

ਗਣਤੰਤਰ ਦਿਵਸ ਤੇ ਮੰਡੀ ਹਰਜੀ ਰਾਮ ਗਰਲਜ਼ ਸਕੂਲ ਮਲੋਟ ਦੇ 3 ਅਧਿਆਪਕਾ ਦਾ ਹੋਇਆ ਸਨਮਾਨ

ਮਲੋਟ:- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦੇ 3 ਅਧਿਆਪਕਾ ਦਾ ਗਣਤੰਤਰ ਦਿਵਸ ਤੇ ਐਸ ਡੀ ਐਮ ਸਾਹਿਬ ਮਲੋਟ ਸ: ਗੋਪਾਲ ਸਿੰਘ ਨੇ ਵਿਦਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਕੀਤਾ ਵਿਸ਼ੇਸ਼ ਸਨਮਾਨ, ਇਸ ਮੌਕੇ ਉਹਨਾਂ ਦੇ ਨਾਲ ਸ: ਅਮਨਦੀਪ ਸਿੰਘ ਭੱਟੀ ਹਲਕਾ ਇੰਚਾਰਜ, ਪ੍ਰਿੰਸੀਪਲ ਸ੍ਰੀ ਵਿਜੈ ਗਰਗ ਹਾਜ਼ਰ ਸਨ, ਇਸ ਮੌਕੇ ਸ੍ਰੀ ਵਿਜੈ ਗਰਗ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਨੇ ਦੱਸਿਆ ਕਿ ਸਟਾਫ ਦੀ ਮਿਹਨਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਸਕੂਲ ਹਰ ਖੇਤਰ ਵਿੱਚ ਮੋਹਰੀ ਸਕੂਲਾਂ ਵਿੱਚ ਗਿਣਿਆ ਜਾਂਦਾ ਹੈ ।ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰੇ ਸਕੂਲ ਦੇ 3 ਅਧਿਆਪਕਾ ਨੂੰ ਗਣਤੰਤਰ ਦਿਵਸ ਤੇ ਸਨਮਾਨਿਤ ਕੀਤਾ ਗਿਆ, ਜਸਵਿੰਦਰ ਸਿੰਘ ਡੀ. ਪੀ. ਈ., ਜੋ ਬੱਡੀ ਗਰੁੱਪ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ, ਇਸ ਤੋਂ ਇਲਾਵਾ ਪੰਜਾਬੀ ਸਾਹਿਤ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ, ਸ੍ਰੀ ਸੁਰੇਸ਼ ਕੁਮਾਰ ਸਸ ਮਾਸਟਰ ਸਕੂਲ ਦੀ ਬਿਲਡਿੰਗ ਬਣਾਉਣ ਲਈ ਅਤੇ ਸਕੂਲ ਦੇ ਹਰ ਕਾਰਜ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕਰਦੇ ਹਨ, ਸ੍ਰੀ ਸੁਰੇਸ਼ ਕੁਮਾਰ ਕੰਪਿਊਟਰ ਫੈਕਲਟੀ ਜਿਸ ਨੇ ਸਕੂਲ ਦਾ ਡਿਜੀਟਲ ਮੈਗਜ਼ੀਨ “ਉਡਾਰੀਆਂ” ਤਿਆਰ ਕਰਕੇ ਇੱਕ ਵਿਲੱਖਣ ਪਿਰਤ ਦਾ ਅਗਾਜ਼ ਕੀਤਾ, ਇਹਨਾ ਤਿੰਨਾ ਅਧਿਆਪਕਾ ਨੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾ ਦੇ ਨਾਂ ਦੀ ਸਿਫਾਰਸ਼ ਕੀਤੀ ਅਤੇ ਐਸ ਡੀ ਐਮ ਸਾਹਿਬ ਮਲੋਟ ਦਾ ਵਿਸ਼ੇਸ਼ ਸਨਮਾਨ ਦੇਣ ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *

Back to top button