India News

ਗੁਜਰਾਤ ‘ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ , 4 ਲੋਕਾਂ ਦੀ ਮੌਤ , ਕਈ ਲੋਕ ਜ਼ਖਮੀ

ਅਹਿਮਦਾਬਾਦ:- ਗੁਜਰਾਤ ਦੇ ਖੇੜਾ ਜ਼ਿਲੇ ਵਿੱਚ ਪ੍ਰਗਤੀਨਗਰ ਨਾਡੀਆਡ ਵਿਖੇ ਅੱਜ ਸਵੇਰੇ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ -ਢੇਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ।ਮਿਲੀ ਜਾਣਕਾਰੀ ਮੁਤਾਬਕ ਕਈ ਲੋਕਾਂ ਦੇ ਇਮਾਰਤ ਦੇ ਮਲਬੇ ਹੇਠਾਂ ਡੱਬੇ ਹੋਣ ਦਾ ਖ਼ਦਸ਼ਾ ਹੈ। ਜਿਸ ਕਰਕੇ ਬਚਾਅ ਤੇ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ। ਇਸ ਇਮਾਰਤ ਦੇ ਡਿੱਗਣ ਦਾ ਕਾਰਨ ਇਲਾਕੇ ਵਿਚ ਭਾਰੀ ਬਾਰਿਸ਼ ਦੱਸਿਆ ਜਾ ਰਿਹਾ ਹੈ

Leave a Reply

Your email address will not be published. Required fields are marked *

Back to top button