Malout News

ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ) ਮਲੋਟ ਵਿਖੇ ਸੈਮੀਨਾਰ ਲਗਾਇਆ ਗਿਆ  

ਮਲੋਟ:- ਮਾਨਯੋਗ ਐੱਸ.ਐੱਸ.ਪੀ ਸ੍ਰ. ਸਰਬਜੀਤ ਸਿੰਘ ਪੀ.ਪੀ.ਐੱਸ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਸ਼੍ਰੀ ਜਗਦੀਸ਼ ਕੁਮਾਰ ਕਪਤਾਨ ਪੁਲਿਸ ਸਥਾਨਕ ਅਤੇ ਸਬ-ਇੰਸਪੈਕਟਰ ਭਾਵਨਾ ਬਿਸ਼ਨੋਈ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਏ.ਐੱਸ.ਆਈ ਅਮਨਪ੍ਰੀਤ ਸਿੰਘ ਇੰਚਾਰਜ ਸਮੂਹ ਸਬ-ਡਿਵੀਜਨ ਅਤੇ ਥਾਣਾ ਸਾਂਝ ਕੇਂਦਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਉਹਨਾਂ ਦੇ ਸਟਾਫ ਵੱਲੋ ਸਰਕਾਰੀ ਸੀਨੀ. ਸਕੈਡੰਰੀ ਸਕੂਲ ਮਲੋਟ (ਲੜਕੇ) ਵਿਖੇ ਸੈਮੀਨਾਰ ਲਗਾਇਆ ਗਿਆ।

                         

ਇਸ ਵਿੱਚ ਵਿਦਿਆਰਥੀਆਂ ਨੂੰ ਸਾਂਝ ਸੇਵਾਵਾ, ਸ਼ਕਤੀ ਐਪ, 181 ਅਤੇ 112 ਹੈਲਪਲਾਈਨ ਬਾਰੇ ਜਾਣਕਾਰੀ ਦਿੱਤੀ ਗਈ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਸਾਈਬਰ ਕਰਾਈਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਪਰਾਲੀ ਨਾ ਸਾੜਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੈਮੀਨਾਰ ਵਿੱਚ ਸੀਨੀ. ਸਿਪਾਹੀ ਸੁਖਪਾਲ ਸਿੰਘ, ਸੀਨੀ. ਸਿਪਾਹੀ ਅਮਨਦੀਪ ਸਿੰਘ ਹਾਜਰ ਸੀ।

Leave a Reply

Your email address will not be published. Required fields are marked *

Back to top button