District NewsMalout NewsPunjab

ਸਮੂਹ ਪਟਵਾਰੀ ਯੂਨੀਅਨ ਅਤੇ ਰੈਵੀਨਿਊ ਕਾਨੂੰਗੋ ਵੱਲੋਂ ਪੂਰੇ ਪੰਜਾਬ ਵਿੱਚ ਅੱਜ ਤੋਂ 15 ਮਈ ਤੱਕ ਹੜਤਾਲ

ਮਲੋਟ (ਪੰਜਾਬ):- ਬੀਤੇ ਦਿਨੀਂ ਰੋਜ਼ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਸਾਂਝੀ ਮੀਟਿੰਗ ਬੱਚਤ ਭਵਨ ਲੁਧਿਆਣਾ ਵਿਖੇ, ਸ. ਹਰਵੀਰ ਸਿੰਘ ਢੀਂਡਸਾ ਸੂਬਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਾ ਸ. ਰੁਪਿੰਦਰ ਸਿੰਘ ਗਰੇਵਾਲ ਸੂਬਾ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਮੂਹ ਜ਼ਿਲ੍ਹਿਆਂ ਤੋਂ ਅਹੁਦੇਦਾਰ ਸਹਿਬਾਨ ਹਾਜ਼ਿਰ ਹੋਏ। ਸਾਰੇ ਅਹੁਦੇਦਾਰ ਸਹਿਬਾਨ ਨੇ ਪਟਵਾਰੀ ਦੀਦਾਰ ਸਿੰਘ ਛੋਕਰ ਜ਼ਿਲ੍ਹਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਸੰਗਰੂਰ/ਮਲੇਰਕੋਟਲਾ ਨਾਲ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਧੱਕੇਸ਼ਾਹੀ ਅਤੇ

ਗਲਤ ਤਰੀਕੇ ਨਾਲ ਦਰਜ਼ ਕੀਤੇ ਪਰਚੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਮੀਟਿੰਗ ਵਿੱਚ ਸਾਰੇ ਅਹੁਦੇਦਾਰ ਸਹਿਬਾਨ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਸਾਰੇ ਅਹੁਦੇਦਾਰ ਸਹਿਬਾਨ ਦੇ ਵਿਚਾਰ ਸੁਣਨ ਤੋਂ ਬਾਅਦ ਦੋਵੇਂ ਜੱਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਮਿਤੀ 4 ਮਈ 2022 ਤੋ ਲੈ ਕੇ ਮਿਤੀ 6 ਮਈ 2022 ਅਤੇ ਮਿਤੀ 9 ਮਈ 2022 ਤੋ ਮਿਤੀ 15 ਮਈ 2022 ਤੱਕ ਪੰਜਾਬ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਸਹਿਬਾਨ ਸਮੂਹਿਕ ਛੁੱਟੀ ਤੇ ਜਾਣਗੇ। ਮਿਤੀ 15 ਮਈ 2022 ਤੱਕ ਜੇਕਰ ਪਟਵਾਰੀ ਦੀਦਾਰ ਸਿੰਘ ਛੋਕਰ ਤੇ ਦਰਜ ਕੀਤੀ ਝੂਠੀ ਐਫ. ਆਈ. ਆਰ. ਨੰਬਰ 5 ਮਿਤੀ 26 ਅਪ੍ਰੈਲ 2022 ਰੱਦ ਨਹੀਂ ਕੀਤੀ ਗਈ ਤਾਂ ਮਿਤੀ 16 ਮਈ 2022 ਨੂੰ ਦੋਵੇਂ ਜੱਥੇਬੰਦੀਆਂ ਵੱਲੋਂ ਹੋਰ ਸਖਤ ਫ਼ੈਸਲਾ ਲਿਆ ਜਾਵੇਗਾ।

Author : Malout Live

Leave a Reply

Your email address will not be published. Required fields are marked *

Back to top button