Punjab

ਜਾਣੋ ਪੰਜਾਬ 2020 ਦਾ ਬਜਟ, ਮਨਪ੍ਰੀਤ ਬਾਦਲ ਨੇ ਕੀਤਾ ਐਲਾਨ

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦਿਲ ਖੋਲ ਕੇ ਕੀਤਾ ਐਲਾਨ । ਜਿਸ ਦੌਰਾਨ ਮਨਪ੍ਰੀਤ ਬਾਦਲ ਨੇ ਆਜ਼ਾਦੀ ਘੁਲਾਟੀਆਂ ਦਾ ਖਾਸ ਖਿਆਲ ਰੱਖਿਆ ਹੈ। ਆਜ਼ਾਦੀ ਘੁਲਾਟੀਆਂ ਨੂੰ ਇੱਕ ਟਿਉਬਵੈਲ ਕੁਨੈਕਸ਼ਨ ਮਿਲੇਗਾ। ਮਕਾਨ ਅਲਾਟਮੈਂਟ ਵਿੱਚ ਤਿੰਨ ਪ੍ਰਤੀਸ਼ਤ ਰਿਜ਼ਰਵੇਸ਼ਨ ਮਿਲੇਗੀ। ਉਨ੍ਹਾਂ ਨੂੰ ਸੂਬਾ ਮਾਰਗਾਂ ‘ਤੇ ਵੀ ਕੋਈ ਟੋਲ ਟੈਕਸ ਅਦਾ ਨਹੀਂ ਕਰਨਾ ਪਏਗਾ।
ਲੁਧਿਆਣਾ ਦੇ ਬੁੱਢਾ ਨਾਲੇ ਦੀ ਪੁਨਰ-ਸੁਰਜੀਤੀ ਲਈ 650 ਕਰੋੜ ਰੁਪਏ, ਪਟਿਆਲੇ ਵਿੱਚ ਛੋਟੀ ਤੇ ਬੜੀ ਨਦੀ ਦੇ ਪੁਨਰ ਨਿਰਮਾਣ ਲਈ 60 ਕਰੋੜ ਰੁਪਏ ਰੱਖੇ ਗਏ ਹਨ।

ਸ਼ਹਿਰੀ ਗਰੀਬਾਂ ਲਈ 5,000 ਈਡਬਲਯੂਐਸ ਘਰ ਬਣਾਏ ਜਾਣਗੇ।
ਅਨੁਸੂਚਿਤ ਜਾਤੀਆਂ, ਬੀ.ਪੀ.ਐਲ. ਤੇ ਆਜ਼ਾਦੀ ਘੁਲਾਟੀਆਂ ਨੂੰ ਸਬਸਿਡੀ ਵਾਲੀ ਬਿਜਲੀ ਮੁਹੱਈਆ ਕਰਵਾਉਣ ਲਈ 1,705 ਕਰੋੜ ਰੁਪਏ ਰੱਖੇ ਗਏ ਹਨ।
ਸਰਹੱਦੀ ਖੇਤਰ ਵਿਕਾਸ ਤੇ ਕੰਢੀ ਖੇਤਰ ਵਿਕਾਸ ਪ੍ਰੋਗਰਾਮ ਲਈ 100 ਕਰੋੜ ਰੁਪਏ।
ਯੂਨੀਵਰਸਿਟੀਆਂ ਵਿੱਚ ਸਿੱਖਿਆ (ਸਹਾਇਤਾ ਵਿੱਚ ਗ੍ਰਾਂਟ) ਲਈ ਅਲਾਟਮੈਂਟ ‘ਚ 6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਪੱਟੀ ਵਿੱਚ ਇੱਕ ਲਾਅ ਕਾਲਜ ਤੇ ਪਟਿਆਲਾ ਵਿੱਚ ਇੱਕ ਓਪਨ ਯੂਨੀਵਰਸਿਟੀ ਸਥਾਪਤ ਕੀਤੀ ਜਾਏਗੀ।
75 ਕਰੋੜ ਰੁਪਏ ਦੀ ਲਾਗਤ ਨਾਲ 19 ਨਵੇਂ ਆਈ.ਟੀ.ਆਈ., 5 ਥਾਂਵਾਂ ‘ਤੇ ਸਰਕਾਰੀ ਪੌਲੀਟੈਕਨਿਕ ਲਈ 41 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਈ.ਸੀ.ਯੂ. ਲਈ 15 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

Leave a Reply

Your email address will not be published. Required fields are marked *

Back to top button